ਜਿਓਫੋਨ ਬਣਿਆ ਦੁਨੀਆ ਦਾ ਨੰਬਰ ਵਨ ਫੀਚਰ ਫੋਨ : Counterpoint

05/25/2018 6:41:50 PM

ਨਵੀਂ ਦਿੱਲੀ—ਸਾਲ 2018 ਦੇ ਪਹਿਲੇ ਕੁਆਟਰ 'ਚ ਗਲੋਬਲ ਫੀਚਰ ਫੋਨ ਬਾਜ਼ਾਰ ਜਿਓ ਫੋਨ ਨੇ ਬਾਜ਼ੀ ਮਾਰੀ ਹੈ। ਜਿਓ ਫੋਨ ਦੀ ਬਾਜ਼ਾਰ 'ਚ 15 ਹਿੱਸੇਦਾਰੀ ਹੈ ਅਤੇ ਇਹ ਫੋਨਸ ਦੀ ਲਿਸਟ 'ਚ ਟਾਪ 'ਤੇ ਹੈ। ਜਿਓ ਫੋਨ ਤੋਂ ਬਾਅਦ ਇਸ ਲਿਸਟ 'ਚ ਨੋਕੀਆ ਐੱਚ.ਐੱਮ.ਡੀ., ਆਈਟੇਲ, ਸੈਮਸੰਗ ਅਤੇ ਟੈਕਨੋ ਹਨ। ਕਾਊਂਟਰਪੁਆਇੰਟ ਦੀ ਰਿਪੋਰਟ 'ਚ ਇਹ ਗੱਲ ਸਾਹਮਣੇ ਆਈ ਹੈ।


ਕਾਊਂਟਰਪੁਆਇੰਟ ਦੀ ਨਵੀਂ ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਰਤ 'ਚ ਰਿਲਾਇੰਸ ਜਿਓਫੋਨ ਦੀ ਮਜ਼ਬੂਤ ਵਿਕਰੀ ਅਤੇ ਨੋਕੀਆ ਐੱਚ.ਐੱਮ.ਡੀ. ਦੀ ਬਾਜ਼ਾਰ 'ਚ ਵਾਪਸੀ ਨਾਲ ਸਾਲ 2018 ਤੋਂ ਪਹਿਲੇ ਕੁਆਟਰ 'ਚ ਗਲੋਬਲ ਫੀਚਰ ਫੋਨ ਬਾਜ਼ਾਰ 'ਚ 38 ਫੀਸਦੀ ਹਿੱਸੇਦਾਰੀ 'ਚ ਵਾਧਾ ਹੋਇਆ। ਗਲੋਬਲ ਫੀਚਰ ਫੋਨ ਨਾਲ ਬਾਜ਼ਾਰ 'ਚ ਨੋਕੀਆ ਦੀ ਹਿੱਸੇਦਾਰੀ 14 ਫੀਸਦੀ ਹੈ। ਜਦਕਿ ਆਈਟੇਲ ਦੀ 13 ਫੀਸਦੀ, ਸੈਮਸੰਗ ਦੀ 6 ਫੀਸਦੀ ਅਤੇ ਟੈਕਨੋ ਦੀ 6 ਫੀਸਦੀ ਹੈ।


ਮਾਰਕੀਟ ਰਿਸਰਚ ਫਰਮ ਨੇ ਇਕ ਬਿਆਨ 'ਚ ਕਿਹਾ ਕਿ ਅਜੇ ਹਰ ਸਾਲ ਅੱਧੇ ਅਰਬ ਫੀਚਰ ਫੋਨਸ ਵਿਕਦੇ ਹਨ ਜਦਕਿ ਦੁਨੀਆਭਰ 'ਚ ਸਾਲਾਨਾ 2 ਅਰਬ ਫੀਚਰ ਫੋਨਸ ਦੀ ਜ਼ਰੂਰਤ ਹੈ। ਇਹ ਬਹੁਤ ਵੱਡਾ ਬਾਜ਼ਾਰ ਹੈ ਅਤੇ ਇਥੇ ਅਜੇ ਵੀ ਕਈ ਸਮਾਰਟਫੋਨ ਦੀ ਜਗ੍ਹਾ ਫੀਚਰ ਫੋਨ ਪਸੰਦ ਕਰਦੇ ਹਨ।
ਸਾਲ 2018 'ਚ ਦੁਨੀਆਭਰ 'ਚ ਫੀਚਰ ਫੋਨ ਦੀ ਹੋਈ ਵਿਕਰੀ ਦਾ ਕਰੀਬ 43 ਫੀਸਦੀ ਹਿੱਸਾ ਭਾਰਤ 'ਚ ਵਿਕਿਆ। ਇਸ ਤੋਂ ਪਹਿਲੇ ਸਾਲ 2017 ਦੀ ਚੌਥੀ ਤਿਮਾਹੀ 'ਚ ਰਿਲਾਇੰਸ ਜਿਓ ਦੇਸ਼ ਦਾ ਨੰਬਰ ਵਨ ਫੀਚਰ ਫੋਨ ਬਣ ਚੁੱਕਿਆ ਹੈ। ਚੌਥੀ ਤਿਮਾਹੀ 'ਚ 27 ਫੀਸਦੀ ਸ਼ੇਅਰ ਨਾਲ ਜਿਓ ਫੀਚਰ ਫੋਨ ਵੇਚਣ ਦੇ ਮਾਮਲੇ 'ਚ ਪਹਿਲੇ ਨੰਬਰ ਦੀ ਕੰਪਨੀ ਬਣੀ ਸੀ।