ਜੈਪੁਰ : ਸੁਧਾਰਘਰ ''ਚੋਂ 6 ਲੜਕੀਆਂ ਫਰਾਰ

04/26/2018 11:54:36 AM

ਜੈਪੁਰ — ਰਾਜਧਾਨੀ ਜੈਪੁਰ ਦੇ ਬਜਾਜ ਨਗਰ ਥਾਣਾ ਖੇਤਰ ਵਿਚ ਸਥਿਤ ਲੜਕੀਆਂ ਦੇ ਸੁਧਾਰਘਰ ਵਿਚੋਂ 6 ਲੜਕੀਆਂ ਕੰਧ ਟੱਪ ਕੇ ਫਰਾਰ ਹੋ ਗਈਆਂ। ਘਟਨਾ ਦੀ ਜਾਣਕਾਰੀ ਮਿਲਦੇ ਹੀ ਲੜਕੀਆਂ ਦੇ ਸੁਧਾਰ ਘਰ ਦੀ ਵਾਰਡਨ ਨੇ ਉੱਚ ਅਧਿਕਾਰੀਆਂ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਅਤੇ ਥਾਣੇ ਵਿਚ ਮਾਮਲਾ ਦਰਜ ਕਰਵਾਇਆਂ। ਬਜਾਜ ਨਗਰ ਥਾਣਾ ਅਧਿਕਾਰੀ ਨੇ ਦੱਸਿਆ ਕਿ ਸੁਧਾਰ ਘਰ 'ਚੋਂ ਫਰਾਰ ਹੋਈਆਂ ਲੜਕੀਆਂ ਵਿਚੋਂ ਤਿੰਨ ਲੜਕੀਆਂ ਨੂੰ ਅੱਜ ਸਵੇਰੇ ਹੀ ਜਗਤਪੁਰਾ ਰੇਲਵੇ ਸਟੇਸ਼ਨ ਤੋਂ ਕਾਬੂ ਕਰਕੇ ਦੁਬਾਰਾ ਸੁਧਾਰ ਘਰ ਹਵਾਲੇ ਕਰ ਦਿੱਤਾ ਗਿਆ ਹੈ ਜਦੋਂਕਿ ਬਾਕੀ ਤਿੰਨ ਦੀ ਭਾਲ ਜਾਰੀ ਹੈ। ਉਨ੍ਹਾਂ ਨੇ ਦੱਸਿਆ ਕਿ ਲੜਕੀਆਂ ਦੇ ਸੁਧਾਰ ਘਰ 'ਚੋਂ ਫਰਾਰ ਹੋਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਸਾਰੀਆਂ ਲੜਕੀਆਂ ਦੀ ਉਮਰ 15 ਤੋਂ 18 ਸਾਲਾਂ ਦੇ ਵਿਚਕਾਰ ਦੱਸੀ ਜਾ ਰਹੀ ਹੈ ਅਤੇ ਸਾਰੀਆਂ ਜੈਪੁਰ ਸ਼ਹਿਰ ਦੇ ਬਾਹਰ ਦੀਆਂ ਰਹਿਣ ਵਾਲੀਆਂ ਹਨ।