ਗੂਗਲ ਨੇ ਚੋਰੀ ਕੀਤਾ ਲੱਖਾਂ ਆਈਫੋਨ ਯੂਜ਼ਰਸ ਦਾ ਨਿੱਜੀ ਡਾਟਾ

05/22/2018 5:02:34 PM

ਜਲੰਧਰ— ਜੇਕਰ ਤੁਸੀਂ ਵੀ ਇਕ ਆਈਫੋਨ ਯੂਜ਼ਰ ਹੋ ਤਾਂ ਇਹ ਖਬਰ ਤੁਹਾਨੂੰ ਚਿੰਤਾ 'ਚ ਪਾ ਸਕਦੀ ਹੈ। ਖਬਰ ਹੈ ਕਿ ਗੂਗਲ ਨੇ 4.4 ਮਿਲੀਅਨ (ਕਰੀਬ 44 ਲੱਖ) ਆਈਫੋਨ ਯੂਜ਼ਰਸ ਦਾ ਨਿੱਜੀ ਡਾਟਾ ਇਕੱਠਾ ਕੀਤਾ ਹੈ ਅਤੇ ਡਾਟਾ ਨੂੰ ਵਿਗਿਆਪਨਦਾਤਾਵਾਂ ਨੂੰ ਵੇਚ ਦਿੱਤਾ ਹੈ। ਇਹ ਗੱਲ ਕਿਸੇ ਹੋਰ ਨੇ ਨਹੀਂ ਸਗੋਂ ਹਾਈ-ਕੋਰਟ ਨੇ ਕਹੀ ਹੈ। ਅਦਾਲਤ ਨੇ ਕਿਹਾ ਹੈ ਕਿ ਗੂਗਲ ਨੇ ਐਪਲ ਦੇ ਆਈਫੋਨ ਦੀ ਪ੍ਰਾਈਵੇਸੀ ਸੈਟਿੰਗਸ ਨੂੰ ਬਾਈਪਾਸ ਕਰਕੇ ਅਗਸਤ 2011 ਤੋਂ ਫਰਵਰੀ 2012 ਤਕ ਡਾਟਾ ਚੋਰੀ ਕੀਤਾ ਹੈ। ਇਸ ਲਈ ਗੂਗਲ ਖਿਲਾਫ ਕਾਨੂੰਨੀ ਕਾਰਵਾਈ ਵੀ ਕੀਤੀ ਗਈ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਆਈਫੋਨ ਦੇ ਬ੍ਰਾਊਜ਼ਰ ਸਫਾਰੀ ਦੀ ਬ੍ਰਾਊਜ਼ਿੰਗ ਹਿਸਟਰੀ ਨੂੰ ਸੇਵ ਕਰਕੇ ਜਾਣਕਾਰੀ ਇਕੱਠੀ ਕੀਤੀ ਗਈ ਹੈ। ਹਾਲਾਂਕਿ ਗੂਗਲ ਨੇ ਜਿਨ੍ਹਾਂ ਯੂਜ਼ਰਸ ਦਾ ਡਾਟਾ ਇਕੱਠਾ ਕੀਤਾ ਹੈ ਉਹ ਸਾਰੇ ਬ੍ਰਿਟੇਨ ਦੇ ਰਹਿਣ ਵਾਲੇ ਹਨ। 

ਇਕੱਠੀ ਕੀਤੀ ਇਹ ਜਾਣਕਾਰੀ
ਉਥੇ ਹੀ ਲੰਡਨ 'ਚ ਇਸ ਮਾਮਲੇ ਦੀ ਸੁਣਵਾਈ ਦੌਰਾਨ ਮੁਕੱਦਮਾ ਕਰਨ ਵਾਲੇ ਆਇਡ ਦੇ ਵਕੀਲ ਨੇ ਦੱਸਿਆ ਕਿ ਗੂਗਲ ਦੁਆਰਾ ਇਕੱਠੀਆਂ ਕੀਤੀਆਂ ਗਈਆਂ ਜਾਣਕਾਰੀਆਂ 'ਚ ਯੂਜ਼ਰਸ ਦਾ ਜਾਤੀ ਮੂਵ, ਸਰੀਰਕ ਅਤੇ ਮਾਨਸਿਕ ਸਿਹਤ, ਰਾਜਨੀਤਿਕ ਰਾਏ ਅਤੇ ਲਿੰਗ ਸੰਬੰਧੀ ਜਾਣਕਾਰੀਆਂ ਸ਼ਾਮਲ ਹਨ। 

2012 'ਚ ਹੋਇਆ ਸੀ ਖੁਲਾਸਾ
ਲਾਇਡ ਨੇ ਅਦਾਲਤ ਨੂੰ ਦੱਸਿਆ ਕਿ ਇਨ੍ਹਾਂ ਗਤੀਵਿਧੀਆਂ ਦਾ ਖੁਲਾਸਾ 2012 'ਚ ਇਕ ਪੀ.ਐੱਚ.ਡੀ. ਖੋਜਕਾਰ ਦੁਆਰਾ ਕੀਤਾ ਗਿਆ ਸੀ ਅਤੇ ਗੂਗਲ ਨੇ ਇਸ ਨਾਲ ਨਜਿੱਠਣ ਲਈ 39.5 ਮਿਲੀਅਨ ਅਮਰੀਕੀ ਡਾਲਰ ਦਾ ਭੁਗਤਾਨ ਵੀ ਕੀਤਾ ਹੈ। 

Google You Owe US ਕੈਂਪੇਨ
ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਗੂਗਲ ਨੇ Google You Owe US ਕੈਂਪੇਨ ਤਹਿਤ ਯੂਜ਼ਰਸ ਤੋਂ ਡਾਟਾ ਇਕੱਠਾ ਕੀਤਾ ਹੈ। ਇਸ ਤੋਂ ਇਲਾਵਾ ਗੂਗਲ ਨੇ ਲੋਕਾਂ ਦੀ ਖਰੀਦਾਰੀ ਕਰਨ ਦੀਆਂ ਆਦਤਾਂ ਅਤੇ ਰੂਚੀ ਬਾਰੇ ਵੀ ਲੋਕੇਸ਼ਨ ਦੇ ਨਾਲ ਜਾਣਕਾਰੀ ਹਾਸਲ ਕੀਤੀ ਹੈ। ਦੱਸ ਦਈਏ ਕਿ ਇਸ ਸਾਲ ਹੋਏ ਫੇਸਬੁੱਕ ਡਾਟਾ ਲੀਕ ਵਿਵਾਦ ਤੋਂ ਬਾਅਦ ਦੁਨੀਆ ਭਰ 'ਚ ਹਲਚਲ ਮਚ ਗਈ ਅਤੇ ਯੂਜ਼ਰਸ ਨੂੰ ਆਪਣੇ ਡਾਟਾ ਨੂੰ ਸੁਰੱਖਿਅਤ ਰੱਖਣ ਦੀ ਚਿੰਤਾ ਸਤਾਉਣ ਲੱਗੀ। ਉਥੇ ਹੀ ਹੁਣ ਗੂਗਲ 'ਤੇ ਡਾਟਾ ਲੀਕ ਕਰਨ ਦੀ ਖਬਰ ਤੋਂ ਬਾਅਦ ਯੂਜ਼ਰਸ ਦੀਆਂ ਚਿੰਤਾਵਾਂ ਹੋਰ ਵੀ ਵਧ ਸਕਦੀਆਂ ਹਨ।