ਇੰਟਰਨੈਸ਼ਨਲ ਏਅਰਪੋਰਟ ''ਤੇ ਚੱਲ ਰਹੇ ਆਊਟਲੈੱਟ ਬੰਦ ਕਰੇਗਾ ''ਸਿਟਕੋ''

04/26/2018 10:34:14 AM

ਚੰਡੀਗੜ੍ਹ  (ਰਾਜਿੰਦਰ) : ਚੰਡੀਗੜ੍ਹ ਇੰਡਸਟ੍ਰੀਅਲ ਐਂਡ ਟੂਰਿਜ਼ਮ ਡਿਵੈੱਲਪਮੈਂਟ ਕਾਰਪੋਰੇਸ਼ਨ (ਸਿਟਕੋ) ਨੇ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ 'ਤੇ ਆਪਣੇ ਇਕ ਆਊਟਲੈੱਟ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਸ ਨੂੰ 15 ਮਈ ਤੋਂ ਬੰਦ ਕਰ ਦਿੱਤਾ ਜਾਵੇਗਾ। ਸਿਟਕੋ ਦਾ ਇਹ ਆਊਟਲੈੱਟ 50 ਲੱਖ ਰੁਪਏ ਦੇ ਘਾਟੇ 'ਚ ਚੱਲ ਰਿਹਾ ਸੀ। ਸਿਟਕੋ ਨੇ ਏਅਰਪੋਰਟ 'ਤੇ ਦੋ ਫੂਡ ਆਊਟਲੈੱਟ ਖੋਲ੍ਹੇ ਸਨ, ਜਿਨ੍ਹਾਂ 'ਚੋਂ ਇਕ ਇੰਟਰਨੈਸ਼ਨਲ ਫਲਾਈਟਸ ਲਈ 'ਤੇ ਦੂਜਾ ਡੋਮੈਸਟਿਕ ਫਲਾਈਟਸ ਲਈ ਸੀ। ਇੰਟਰਨੈਸ਼ਨਲ ਫਲਾਈਟਸ ਲਈ ਖੋਲ੍ਹਿਆ ਗਿਆ ਆਊਟਲੈੱਟ ਬਿਜ਼ਨੈੱਸ ਨਾ ਹੋਣ ਕਾਰਨ ਘਾਟੇ ਵਿਚ ਚੱਲ ਰਿਹਾ ਸੀ। 
ਇਸ ਤੋਂ ਇਲਾਵਾ ਇੰਟਰਨੈਸ਼ਨਲ ਏਅਰਪੋਰਟ ਤੋਂ ਹੁਣ ਵੀ 3 ਤੋਂ 4 ਫਲਾਈਟਾਂ ਹੀ ਆਪ੍ਰੇਟ ਹੋ ਰਹੀਆਂ ਹਨ। ਇਕ ਮਹੀਨੇ ਤਕ ਇੰਟਰਨੈਸ਼ਨਲ ਏਅਰਪੋਰਟ ਬੰਦ ਵੀ ਰਿਹਾ, ਇਹ ਵੀ ਸਿਟਕੋ ਦੇ ਆਊਟਲੈੱਟ ਦੇ ਘਾਟੇ ਵਿਚ ਹੋਣ ਦਾ ਮੁੱਖ ਕਾਰਨ ਹੈ। ਉਥੇ ਡੋਮੈਸਟਿਕ ਫਲਾਈਟਾਂ ਦੇ ਯਾਤਰੀ ਲਈ ਹੁਣ ਫਿਲਹਾਲ ਸਿਟਕੋ ਆਪਣਾ ਇਕ ਆਊਟਲੈੱਟ ਜਾਰੀ ਰੱਖੇਗਾ। ਸਿਟਕੋ ਨੇ 2016 ਦਸੰਬਰ ਵਿਚ ਏਅਰਪੋਰਟ 'ਤੇ ਇਹ ਦੋਵੇਂ ਆਊਟਲੈਟ ਖੋਲ੍ਹੇ ਸਨ ਅਤੇ ਦੋਨਾਂ ਲਈ ਉਹ ਹਰ ਮਹੀਨੇ 10 ਲੱਖ ਰੁਪਏ ਕਿਰਾਇਆ ਦੇ ਰਹੇ ਸਨ। ਇਥੋਂ ਤਕ ਕਿ ਏਅਰਪੋਰਟ ਅਥਾਰਟੀ ਨੇ ਵੀ ਲੈਟਰ ਲਿਖ ਕੇ ਉਨ੍ਹਾਂ ਨੂੰ ਕਿਰਾਏ ਦੀ 50 ਲੱਖ ਰੁਪਏ ਬਕਾਇਆ ਰਾਸ਼ੀ ਕਲੀਅਰ ਕਰਨ ਲਈ ਕਿਹਾ ਸੀ।  ਇਸ ਸਬੰਧੀ ਸਿਟਕੋ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਆਊਟਲੈੱਟ ਕੁਝ ਸਮਾਂ ਪਹਿਲਾਂ ਤੋਂ ਹੀ ਘਾਟੇ ਵਿਚ ਚੱਲ ਰਿਹਾ ਸੀ, ਜਿਸ ਨਾਲ ਉਨ੍ਹਾਂ ਨੂੰ 40 ਲੱਖ ਰੁਪਏ ਦੇ ਲਗਭਗ ਘਾਟਾ ਹੋ ਚੁੱਕਿਆ ਹੈ। ਇਹੋ ਕਾਰਨ ਹੈ ਕਿ ਉਨ੍ਹਾਂ ਨੇ ਏਅਰਪੋਰਟ ਅਥਾਰਟੀ ਨੂੰ ਨੋਟਿਸ ਭੇਜ ਕੇ ਇੰਟਰਨੈਸ਼ਨਲ ਫਲਾਈਟਾਂ ਲਈ ਚਲਾਏ ਜਾਣ ਵਾਲੇ ਆਊਟਲੈੱਟ ਨੂੰ ਬੰਦ ਕਰਨ ਦੀ ਜਾਣਕਾਰੀ ਦੇ ਦਿੱਤੀ ਹੈ।