ਚੇਨਈ ਦੇ ਹਵਾਈ ਖੇਤਰ ''ਚ ਇੰਡੀਗੋ ਤੇ ਹਵਾਈ ਫੌਜ ਜਹਾਜ਼ ਟਕਰਾਉਣ ਤੋਂ ਬਚੇ

05/24/2018 11:05:35 PM

ਮੁੰਬਈ—ਚੇਨਈ ਦੇ ਹਵਾਈ ਖੇਤਰ 'ਚ ਇੰਡੀਗੋ ਅਤੇ ਹਵਾਈ ਫੌਜ ਦੇ ਜਹਾਜ਼ ਇਕ ਦੂਜੇ ਦੇ ਬਹੁਤ ਨੇੜੇ ਆ ਗਏ ਪਰ ਉਹ ਟਕਰਾਉਣ ਤੋਂ ਬੱਚ ਗਏ ਕਿਉੁਂਕਿ ਇੰਡੀਗੋ ਦੇ ਪਾਇਲਟ ਕੋਲ ਚਿਤਾਵਨੀ ਆਈ ਕਿ ਜਹਾਜ਼ ਨੂੰ ਸੁਰੱਖਿਅਤ ਦੂਰੀ 'ਤੇ ਲਿਜਾਇਆ ਜਾਵੇ। ਸੂਤਰ ਨੇ ਦੱਸਿਆ ਕਿ ਇਹ ਘਟਨਾ 21 ਮਈ ਦੀ ਹੈ ਜਦੋਂ 2 ਜਹਾਜ਼ ਇਕ ਦੂਜੇ ਤੋਂ ਸਿਰਫ 300 ਫੁੱਟ ਦੀ ਦੂਰੀ 'ਤੇ ਆ ਗਏ। ਰੇਸੋਲਿਊਸ਼ਨ ਐਡਵਾਇਜਰੀ (ਆਰ.ਏ.) ਪਾਇਲਟ ਨੂੰ ਕਾਕਪਿਟ 'ਚ ਮਿਲਣ ਵਾਲੀ ਖੁਦ ਤੋਂ ਪੈਦਾ ਹੋਣ ਦੀ ਚਿਤਾਵਨੀ ਹੈ ਜੋ ਪਾਇਲਟ ਤੋਂ ਜਹਾਜ਼ ਨੂੰ ਦੂਰ ਕਰਕੇ ਟੱਕਰ ਨੂੰ ਟਾਲਣ ਲਈ ਕਹਿੰਦੀ ਹੈ। ਇੰਡੀਗੋ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਜਿਸ ਨਾਲ ਉਡਾਨ ਰੈਗੂਲੇਟਰੀ 'ਸਿਵਲ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ' ਵਲੋਂ ਜਾਂਚ ਕੀਤੀ ਜਾ ਰਹੀ ਹੈ।