ਭਾਰਤੀ ਮਹਿਲਾ ਰਿਕਰਵ ਤੀਰਅੰਦਾਜ਼ ਕਾਂਸੀ ਤਮਗਾ ਮੁਕਾਬਲੇ ''ਚ ਹਾਰੀ

05/26/2018 8:35:24 PM

ਨਵੀਂ ਦਿੱਲੀ : ਭਾਰਤੀ ਮਹਿਲਾ ਟੀਮ ਨੂੰ ਤੀਰਅੰਦਾਜ਼ੀ ਵਿਸ਼ਵ ਕੱਪ ਦੇ ਦੂਜੇ ਚਰਣ 'ਚ ਅੱਜ ਰਿਕਰਵ ਵਰਗ ਦੇ ਕਾਂਸੀ ਤਮਗਾ ਮੁਕਾਬਲੇ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਦੀਪਿਕਾ ਕੁਮਾਰੀ, ਪ੍ਰੋਮਿਲਾ ਦੇਮਾਰੀ ਅਤੇ ਅੰਕਿਤਾ ਭਗਤ ਦੀ ਭਾਰਤੀ ਟੀਮ ਨੂੰ ਅਨਿਅਮਿਤ ਖੇਡ ਦਾ ਨੁਕਸਾਨ ਝਲਣਾ ਪਿਆ। ਟੀਮ ਨੇ ਪਹਿਲੇ ਦੋ ਸੈਟ ਗੁਆਉਣ ਦੇ ਬਾਅਦ ਤੀਜੇ ਸੈਟ 'ਚ ਵਾਪਸੀ ਕੀਤੀ ਪਰ ਚੌਥੇ ਸੈਟ 'ਚ ਚੀਨੀ ਤਾਈਪੇ ਦੇ ਖਿਡਾਰੀਆਂ ਨੇ ਭਾਰਤੀ ਤੀਰਅੰਦਾਜ਼ਾਂ ਨੂੰ ਕੋਈ ਮੌਕਾ ਨਾ ਦਿੱਤਾ ਅਤੇ ਮੈਚ 6-2 ਨਾਲ ਆਪਣੇ ਨਾਂ ਕਰ ਲਿਆ। ਭਾਰਤੀ ਟੀਮ ਪਰਫੈਕਟ 10 ਨਿਸ਼ਾਨੇ ਲਈ ਸੰਘਰਸ਼ ਕਰਦੀ ਦਿਸੀ ਤਾਂ ਉਥੇ ਹੀ ਚੀਨੀ ਤਾਈਪੇ ਨੇ ਸਕੋਰ 4-2 ਹੋਣ ਦੇ ਬਾਅਦ ਖੇਡ ਦਾ ਪੱਧਰ ਉੱਚਾ ਚੁੱਕਦੇ ਹੋਏ 6 'ਚੋਂ ਚਾਰ ਨਿਸ਼ਾਨੇ 10 ਦੇ ਸਕੋਰ 'ਤੇ ਲਗਾਏ। ਟੂਰਨਾਮੈਂਟ 'ਚ ਇਸ ਤਰ੍ਹਾਂ ਭਾਰਤੀ ਮੁਹਿੰਮ ਇਕ ਚਾਂਦੀ ਅਤੇ ਇਕ ਕਾਂਸੇ ਤਮਗੇ 'ਤੇ ਖਤਮ ਹੋ ਗਈ। ਸ਼ੁੱਕਰਵਾਰ ਜਿਓਤੀ ਸੁਰੇਖਾ ਵੇਨਾਮ, ਅਤੇ ਮੁਸਕਾਨ ਕਿਰਾਰ ਅਤੇ ਦਿਵਿਆ ਦਿਆਲ ਦੀ ਮਹਿਲਾ ਕੰਪਾਊਂਡ ਟੀਮ 'ਚ ਚਾਂਦੀ ਤਮਗਾ ਹਾਸਲ ਕੀਤਾ। ਅਭਿਸ਼ੇਕ ਵਰਮਾ ਅਤੇ ਜਿਓਤੀ ਦੀ ਤੀਜਾ ਸਥਾਨ ਹਾਸਲ ਜੋੜੀ ਨੇ ਕਾਂਸੀ ਤਮਗਾ ਆਪਣੇ ਨਾਂ ਕੀਤਾ।