ਭਾਰਤ-ਅਮਰੀਕਾ ਦੋ ਪੱਖੀ ਸਬੰਧ, ਰੂਸ ਤੇ ਚੀਨ ਨਾਲ ਭਾਰਤ ਦੇ ਸਬੰਧਾਂ ਤੋਂ ਪ੍ਰਭਾਵਿਤ ਨਹੀਂ : ਰਾਮ ਮਾਧਵ

05/22/2018 6:55:02 PM

ਵਾਸ਼ਿੰਗਟਨ (ਭਾਸ਼ਾ)- ਭਾਜਪਾ ਦੇ ਇਕ ਸੀਨੀਅਰ ਨੇਤਾ ਨੇ ਕਿਹਾ ਹੈ ਕਿ ਰੂਸ ਅਤੇ ਚੀਨ ਦੇ ਨਾਲ ਭਾਰਤ ਦੇ ਸਬੰਧਾਂ ਦਾ ਅਸਰ ਅਮਰੀਕਾ ਦੇ ਨਾਲ ਰਣਨੀਤਕ ਭਾਈਵਾਲੀ ਉੱਤੇ ਨਹੀਂ ਪਵੇਗਾ। ਉਨ੍ਹਾਂ ਨੇ ਕਿਹਾ ਕਿ ਨਵੀਂ ਦਿੱਲੀ ਡਿ ਹਾਇਫਨੇਟਿਡ ਵਿਦੇਸ਼ ਨੀਤੀ ਦਾ ਪਾਲਨ ਕਰਦਾ ਹੈ, ਜਿਸ ਵਿਚ ਇਕ ਦੇਸ਼ ਦੇ ਨਾਲ ਉਸ ਦੇ ਸਬੰਧਾਂ ਦਾ ਅਸਰ ਦੂਜੇ ਦੇਸ਼ ਦੇ ਨਾਲ ਸਬੰਧਾਂ ਉੱਤੇ ਨਹੀਂ ਪੈਂਦਾ। ਇਹ ਇਕ ਦੂਜੇ ਤੋਂ ਸੁਤੰਤਰ ਹੁੰਦੇ ਹਨ। ਭਾਜਪਾ ਜਨਰਲ ਸਕੱਤਰ ਰਾਮ ਮਾਧਵ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਹਮੇਸ਼ਾ ਹੀ ਅਮਰੀਕਾ ਦੇ ਨਾਲ ਸਬੰਧਾਂ ਨੂੰ ਮਜ਼ਬੂਤ ਕਰਨਾ ਚਾਹੁੰਦਾ ਹੈ। ਰੂਸ ਉੱਤੇ ਅਮਰੀਕੀ ਪਾਬੰਦੀਆਂ ਦੇ ਸਬੰਧ ਵਿਚ ਮਾਧਵ ਨੇ ਕਿਹਾ ਕਿ ਖੇਤਰੀ ਰਾਜਨੀਤੀ ਦੀ ਮੰਗ ਹੁੰਦੀ ਹੈ ਕਿ ਅਸੀਂ ਖੇਤਰ ਵਿਚ ਅਹਿਮ ਤਾਕਤਾਂ ਦੇ ਨਾਲ ਮਜ਼ਬੂਤ ਦੁਵੱਲੇ ਸਬੰਧ ਦਾ ਨਿਰਮਾਣ ਕਰੀਏ। ਉਨ੍ਹਾਂ ਵਿਚੋਂ ਕੁਝ ਨੂੰ ਅਮਰੀਕਾ ਤੋਂ ਪ੍ਰੇਸ਼ਾਨੀ ਹੋ ਸਕਦੀ ਹੈ ਪਰ ਇਸ ਦਾ ਅਮਰੀਕਾ ਦੇ ਨਾਲ ਸਬੰਧਾਂ ਉੱਤੇ ਕੋਈ ਪ੍ਰਭਾਵ ਨਹੀਂ ਪਵੇਗਾ। ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਪਿਛਲੇ ਮਹੀਨੇ ਹੋਈ ਗੈਰ ਰਸਮੀ ਬੈਠਕ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਦੇ ਨਾਲ ਕਲ ਹੋਈ ਉਨ੍ਹਾਂ ਦੀ ਗੈਰ ਰਸਮੀ ਮੁਲਾਕਾਤ ਨਾਲ ਸਬੰਧਿਤ ਸਵਾਲਾਂ ਦੇ ਜਵਾਬ ਦੇ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਬੀਤੇ ਤਿੰਨ ਤੋਂ ਚਾਰ ਸਾਲ ਤੁਸੀਂ ਦੇਖਿਆ ਹੋਵੇਗਾ ਕਿ ਅਸੀਂ ਡੀ ਹਾਇਫਨੇਟਿਡ ਵਿਦੇਸ਼ ਨੀਤੀ ਦਾ ਪਾਲਨ ਕਰ ਰਹੇ ਹਨ। ਡੀ ਹਾਇਫਨੇਟਿਡ ਵਿਦੇਸ਼ ਨੀਤੀ ਦਾ ਮਤਲਬ ਹੈ ਭਾਰਤ ਕਿਸੀ ਤੀਜੇ ਦੇਸ਼ ਦੇ ਨਾਲ ਆਪਣੇ ਸਬੰਧਾਂ ਤੋਂ ਸੁਤੰਤਰ ਰਹਿੰਦੇ ਹੋਏ ਵੱਖ-ਵੱਖ ਦੇਸ਼ਾਂ ਦੇ ਨਾਲ ਆਪਣੇ ਸਬੰਧਾਂ ਨੂੰ ਅੱਗੇ ਵਧਾਏਗਾ। ਐਤਵਾਰ ਨੂੰ ਰਾਜਗ ਸਰਕਾਰ ਦੀ ਚੌਥੀ ਵਰ੍ਹੇਗੰਢ ਮੌਕੇ ਓਵਰਸੀਜ਼ ਫ੍ਰੈਂਡਜ਼ ਆਫ ਬੀ.ਜੇ.ਪੀ. ਦੇ ਨਿਊ ਇੰਡੀਆ ਇਵੈਂਟ ਨੂੰ ਸੰਬੋਧਿਤ ਕਰਨ ਮਾਧਵ ਇਥੇ ਆਏ ਸਨ।