ਮੈਨੂੰ ਖੁਦ ''ਤੇ ਭਰੋਸਾ ਸੀ : ਸਾਇਨਾ

05/07/2018 2:11:15 AM

ਨਵੀਂ ਦਿੱਲੀ— ਰਾਸ਼ਟਰਮੰਡਲ ਖੇਡਾਂ ਦੀ ਸੋਨ ਤਮਗਾ ਜੇਤੂ ਸਾਇਨਾ ਨੇਹਵਾਲ ਨੇ ਕਿਹਾ ਹੈ ਕਿ ਉਸ ਨੂੰ ਆਪਣੀ ਸਰਜਰੀ ਤੋਂ ਬਾਅਦ ਵਾਪਸੀ ਦਾ ਪੂਰਾ ਭਰੋਸਾ ਸੀ। ਸਾਇਨਾ ਨੇ ਕਿਹਾ ਕਿ ਇਹੀ ਸਭ ਤੋਂ ਵੱਡੀ ਵਜ੍ਹਾ ਹੈ ਕਿ ਮੈਂ ਸਫਲ ਵਾਪਸੀ ਕਰ ਸਕੀ। ਹਰ ਖਿਡਾਰੀ ਨੂੰ ਅਜਿਹੇ ਦੌਰ 'ਚੋਂ ਲੰਘਣਾ ਪੈਂਦਾ ਹੈ ਪਰ ਮੇਰੇ ਲਈ ਇਹ ਚੰਗਾ ਤਜਰਬਾ ਸੀ। ਪਿਛਲੇ ਡੇਢ ਸਾਲ 'ਚ ਮੇਰੇ ਲਈ ਕਾਫੀ ਕੁਝ ਬਦਲਿਆ ਪਰ ਮੈਂ ਹਮੇਸ਼ਾ ਹਾਂ-ਪੱਖੀ ਬਣੀ ਰਹੀ। ਇਹ ਸਿਰਫ ਚੰਗਾ ਪ੍ਰਦਰਸ਼ਨ ਕਰਨ ਦੀ ਗੱਲ ਸੀ।
ਸਾਇਨਾ ਨੇ ਕਿਹਾ, ''ਮੈਂ ਆਪਣੇ ਹਰ ਦਿਨ 'ਤੇ ਫੋਕਸ ਕੀਤਾ, ਖੁਦ ਨੂੰ ਮਜ਼ਬੂਤ ਬਣਾਉਣ 'ਤੇ ਧਿਆਨ ਦਿੱਤਾ, ਆਪਣੀ ਖੇਡ 'ਤੇ ਮਿਹਨਤ ਕੀਤੀ, ਜਿਸ ਦਾ ਨਤੀਜਾ ਅੱਜ ਸਾਰਿਆਂ ਦੇ ਸਾਹਮਣੇ ਹੈ।''