ਛੁੱਟੀਆਂ ''ਚ ਇਨ੍ਹਾਂ ਤਰੀਕਿਆਂ ਨਾਲ ਕਰਵਾਓ ਬੱਚਿਆਂ ਨੂੰ ਹੋਮਵਰਕ

05/25/2018 4:23:31 PM

ਨਵੀਂ ਦਿੱਲੀ— ਬੱਚਿਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਹੋਣ ਵਾਲੀਆਂ ਹਨ। ਇਸ ਵਧਦੀ ਗਰਮੀ 'ਚ ਘਰ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ ਅਤੇ ਇਨ੍ਹਾਂ ਛੁੱਟੀਆਂ 'ਚ ਬੱਚੇ ਤਾਂ ਖੁਸ਼ ਹੋ ਜਾਂਦੇ ਹਨ ਪਰ ਪੇਰੇਂਟਸ ਇਸ ਗੱਲ ਨੂੰ ਲੈ ਕੇ ਅਕਸਰ ਪ੍ਰੇਸ਼ਾਨ ਹੋ ਜਾਂਦੇ ਹਨ ਕਿ ਬੱਚਿਆਂ ਨੂੰ ਘਰ 'ਚ ਕਿਵੇਂ ਪੜ੍ਹਾਇਆ ਜਾਵੇ। ਜੇ ਇਸ ਦੌਰਾਨ ਪੜ੍ਹਾਈ ਨੂੰ ਲੈ ਕੇ ਅਨਦੇਖਾ ਕਰ ਦਿੱਤਾ ਜਾਵੇ ਤਾਂ ਇਸ ਤੋਂ ਬਾਅਦ ਸਲੇਬਸ ਕਵਰ ਕਰਨ 'ਚ ਬੱਚਿਆਂ ਨੂੰ ਪ੍ਰੇਸ਼ਾਨੀ ਹੁੰਦੀ ਹੈ। ਅਜਿਹੇ 'ਚ ਕੁਝ ਟ੍ਰਿਕਸ ਹੁੰਦੇ ਹਨ ਜਿਸ ਨਾਲ ਸਾਰਾ ਦਿਨ ਬੱਚਿਆਂ ਦੇ ਪਿੱਛੇ ਵੀ ਨਹੀਂ ਭੱਜਣਾ ਪਵੇਗਾ ਅਤੇ ਉਹ ਸਕੂਲ ਦੇ ਕੰਮ ਵੀ ਕਰ ਲੈਣਗੇ।
1. ਸਭ ਤੋਂ ਪਹਿਲਾਂ ਇਹ ਕੰਮ ਕਰੋ ਕਿ ਬੱਚਿਆਂ ਦਾ ਹੋਮਵਰਕ ਸ਼ੈਡਿਊਲ ਬਣਾਓ। ਇਸ ਤੋਂ ਬਾਅਦ ਇਸ ਨੂੰ ਵੱਖ-ਵੱਖ ਹਿੱਸਿਆ 'ਚ ਵੰਡ ਲਓ ਤਾਂ ਕਿ ਇਕ ਤਰ੍ਹਾਂ ਦਾ ਵਿਸ਼ਾ ਪੜ੍ਹਣ ਨਾਲ ਉਹ ਬੋਰ ਨਾ ਹੋ ਜਾਵੇ।
2. ਹੋਮਵਰਕ ਦੇ ਨਾਲ-ਨਾਲ ਬੱਚਿਆਂ ਦੀ ਮਸਤੀ ਦਾ ਵੀ ਧਿਆਨ ਰੱਖੋ। ਸ਼ਾਮ ਨੂੰ ਬੱਚਿਆਂ ਨੂੰ ਖੇਡਣ ਲਈ ਗਾਰਡਨ 'ਚ ਲੈ ਜਾਓ ਕਦੇ-ਕਦੇ ਸਪੈਸ਼ਲ ਨਾਸ਼ਤਾ, ਡਿਨਰ ਅਤੇ ਕਦੇ ਪਿਕਨਿਕ 'ਤੇ ਲੈ ਜਾਓ।
3. ਸਾਰਾ ਕੰਮ ਇਕ ਵਾਰ 'ਚ ਲੈ ਕੇ ਨਾ ਬੈਠ ਜਾਓ। ਇਕ-ਇਕ ਕਰਕੇ ਬੱਚਿਆਂ ਨੂੰ ਹੋਮਵਰਕ ਕਰਵਾਓ। ਇਕ ਕੰਮ ਖਤਮ ਹੋ ਜਾਣ ਦੇ ਬਾਅਦ ਦੂਜਾ ਕੰਮ ਸ਼ੁਰੂ ਕਰੋ।
4. ਬੱਚਿਆਂ 'ਤੇ ਹੋਮਵਰਕ ਲਈ ਦਬਾਅ ਨਾ ਪਾਓ। ਇਸ ਨਾਲ ਉਹ ਬੋਰ ਹੋ ਜਾਣਗੇ। ਪੜ੍ਹਾਈ ਦੇ ਨਾਲ-ਨਾਲ ਬੱਚੇ ਦੇ ਨਾਲ ਖੇਡੋ। ਇਸ ਨਾਲ ਉਹ ਐਕਟਿਵ ਵੀ ਰਹਿਣਗੇ। 
5. ਹੋਮਵਰਕ ਕਰਨ ਲਈ ਬੱਚਿਆਂ ਦੀ ਖੁਦ ਵੀ ਮਦਦ ਕਰੋ। ਇਸ ਨਾਲ ਤੁਹਾਡੇ ਨਾਲ ਬੱਚੇ ਦੀ ਬਾਂਡਿੰਗ ਚੰਗੀ ਬਣੀ ਰਹੇਗੀ?।