ਲੜਕੀਆਂ ਨੂੰ ਗਲਤ ਤਰੀਕੇ ਨਾਲ ਛੂਹਣ ਵਾਲਿਆਂ ਦੇ ਹੱਥ ਵੱਢ ਦਵਾਂਗਾ: ਅਰਵਿੰਦ ਰਾਜਭਰ

05/22/2018 11:05:49 AM

ਨਵੀਂ ਦਿੱਲੀ— ਉਤਰ ਪ੍ਰਦੇਸ਼ ਦੇ ਮੁੱਖਮੰਤਰੀ ਸੀ.ਐਮ ਯੋਗੀ ਆਦਿਤਿਆਨਾਥ ਦੀ ਕੈਬਿਨਟ 'ਚ ਮੰਤਰੀ ਓਮ ਪ੍ਰਕਾਸ਼ ਰਾਜਭਰ ਦੇ ਬੇਟੇ ਅਰਵਿੰਦ ਰਾਜਭਰ ਨੇ ਇਕ ਵਿਵਾਦਿਤ ਬਿਆਨ ਦਿੱਤਾ ਹੈ। ਚੰਦੌਲੀ 'ਚ ਇਕ ਜਨਸਭਾ 'ਚ ਉਨ੍ਹ੍ਹਾਂ ਨੇ ਲੜਕੀਆਂ ਦੀ ਸੁਰੱਖਿਆ ਦਾ ਮੁੱਦਾ ਚੁੱਕਦੇ ਹੋਏ ਮੌਜੂਦਾ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਜੇਕਰ ਸੱਤਾ 'ਚ ਆਉਂਦੀ ਹੈ ਤਾਂ ਉਹ ਔਰਤਾਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਲਈ ਕਈ ਕਦਮ ਚੁੱਕਣਗੇ। ਇਸੀ ਦੌਰਾਨ ਉਨ੍ਹਾਂ ਨੇ ਛੇੜਛਾੜ ਕਰਨ ਵਾਲਿਆਂ ਨੂੰ ਲੈ ਕੇ ਬਿਆਨ ਦਿੰਦੇ ਹੋਏ ਧਮਕੀ ਭਰੇ ਤਰੀਕੇ 'ਚ ਕਿਹਾ ਕਿ ਉਹ ਅਜਿਹੀ ਗੰਦੀ ਹਰਕਤ ਕਰਨ ਵਾਲਿਆਂ ਦੇ ਹੱਥ ਵੱਢ ਦੇਣਗੇ। 


ਭਾਰਤੀ ਸਮਾਜ ਪਾਰਟੀ ਦੇ ਮਹਾ ਸਕੱਤਰ ਅਰਵਿੰਦ ਰਾਜਭਰ ਨੇ ਸਭਾ ਦੌਰਾਨ ਕਿਹਾ ਕਿ ਜੋ ਵੀ ਲੜਕੀਆਂ ਅਤੇ ਔਰਤਾਂ ਨੂੰ ਗਲਤ ਤਰੀਕੇ ਨਾਲ ਛੂਹੇਗਾ ਮੈਂ ਉਸ ਦੇ ਹੱਥ ਵੱਢ ਦਵਾਂਗਾ। 
ਕੁਝ ਸਮੇਂ ਪਹਿਲੇ ਅਰਵਿੰਦ ਰਾਜਭਰ ਦੇ ਪਿਤਾ ਅਤੇ ਕੈਬਿਨਟ ਮੰਤਰੀ ਓਮਪ੍ਰਕਾਸ਼ ਰਾਜਭਰ ਨੇ ਵੀ ਆਪਣੇ ਵਿਵਾਦਿਤ ਬਿਆਨ ਨੂੰ ਲੈ ਕੇ ਕਈ ਵਾਰ ਚਰਚਾ 'ਚ ਰਹਿ ਚੁੱਕੇ ਹਨ। ਕੁਝ ਦਿਨਾਂ ਪਹਿਲੇ ਉਨ੍ਹਾਂ ਨੇ ਵੀ ਮਹਿਲਾ ਸੁਰੱਖਿਆ ਦੇ ਮੁੱਦੇ 'ਤੇ ਬਿਆਨ ਦਿੰਦੇ ਹੋਏ ਕਿਹਾ ਕਿ ਜਦੋਂ ਤੱਕ ਵੱਡੇ ਕਾਨੂੰਨ ਨਹੀਂ ਬਣ ਜਾਂਦੇ ਉਦੋਂ ਤੱਕ ਗੰਦੀ ਸੋਚ ਵਾਲੇ ਲੋਕ ਹਮੇਸ਼ਾ ਆਸਪਾਸ ਹੀ ਰਹਿਣਗੇ। ਇਨ੍ਹਾਂ ਲੋਕਾਂ ਖਿਲਾਫ ਸਾਨੂੰ ਆਵਾਜ਼ ਚੁੱਕਣੀ ਚਾਹੀਦੀ ਹੈ ਅਤੇ ਐਫ.ਆਈ.ਆਰ ਦਰਜ ਕਰਵਾਉਣੀ ਚਾਹੀਦੀ ਹੈ। ਹੁਣ ਸਾਨੂੰ ਵਿਦੇਸ਼ ਦੇ ਹੋਰ ਦੇਸ਼ਾਂ ਦੀ ਤਰ੍ਹਾਂ ਕਾਨੂੰਨ ਬਣਾਉਣਾ ਚਾਹੀਦਾ ਹੈ, ਜੋ ਅਜਿਹੇ ਅਪਰਾਧੀਆਂ ਨੂੰ ਫਾਂਸੀ ਤੱਕ ਪਹੁੰਚਾ ਸਕੇ।