ਨੰਗਲ ''ਚ ਗੈਸ ਪਾਈਪ ਲਾਈਨ ਵਿਛਾਉਣ ਨਾਲ ਲੋਕਾਂ ਨੂੰ ਘਰਾਂ ''ਚ ਹੀ ਮਿਲੇਗੀ ਸਸਤੀ ਘਰੇਲੂ ਗੈਸ

05/26/2018 1:21:13 PM

ਨੰਗਲ (ਸੈਣੀ)— ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਦੀਆਂ ਕੋਸ਼ਿਸ਼ਾਂ ਨਾਲ ਨੰਗਲ ਪੰਜਾਬ ਦਾ ਅਜਿਹਾ ਵਿਕਸਿਤ ਅਤੇ ਆਧੁਨਿਕ ਸ਼ਹਿਰ ਹੋਵੇਗਾ, ਜਿੱਥੇ ਘਰੇਲੂ ਰਸੋਈ ਗੈਸ ਦੀ ਸਹੂਲਤ ਪਾਈਪ ਲਾਈਨ ਵੱਲੋਂ ਹਰ ਘਰ, ਸਕੂਲਾਂ ਅਤੇ ਵਪਾਰਕ ਸਥਾਨਾਂ 'ਚ ਪਹੁੰਚਾਈ ਜਾਵੇਗੀ ਅਤੇ ਇਕ ਸੀ. ਐੱਨ. ਜੀ. ਗੈਸ ਸਟੇਸ਼ਨ ਵੀ ਸਥਾਪਤ ਕੀਤਾ ਜਾ ਰਿਹਾ ਹੈ। ਜਿਸ ਦੇ ਨਾਲ ਇਹ ਸ਼ਹਿਰ ਪੰਜਾਬ ਦਾ ਪਹਿਲਾ ਇਸ ਸਹੂਲਤ ਵਾਲਾ ਸ਼ਹਿਰ ਬਣ ਜਾਵੇਗਾ। ਇਸ 150 ਕਰੋੜ ਦੇ ਪ੍ਰਾਜੈਕਟ ਦੀ ਸ਼ੁਰੂਆਤ 22 ਸਤੰਬਰ ਨੂੰ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਸ਼ਿਵਾਲਿਕ ਐਵੇਨਿਊ ਨੰਗਲ 'ਚ ਭੂਮੀ ਪੂਜਨ ਕਰਕੇ ਕੀਤੀ ਸੀ। 
ਇਸ ਸਬੰਧ 'ਚ ਅੱਜ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਕਿਹਾ ਕਿ ਇਸ ਗੈਸ ਪਾਈਲ ਲਾਈਨ ਤੋਂ ਇਥੇ ਐੱਨ. ਐੱਫ. ਐੱਲ. ਨੂੰ ਗੈਸ ਆਧਾਰਿਤ ਬਣਾਇਆ ਗਿਆ ਹੈ। ਲੋਕਾਂ ਨੂੰ ਸਿਲੰਡਰਾਂ ਦੀ ਢੁਆਈ ਤੋਂ ਰਾਹਤ ਮਿਲੇਗੀ ਅਤੇ ਬਿਜਲੀ ਅਤੇ ਪਾਣੀ ਵਾਂਗ ਇਸ ਦਾ ਲਾਭ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਇਲਾਕੇ ਨੂੰ ਪੂਰਾ ਵਿਕਸਿਤ ਕਰਨ ਦਾ ਸੁਪਨਾ ਹੁਣ ਸਾਕਾਰ ਹੋ ਗਿਆ ਹੈ। ਵਪਾਰ ਦੇ ਪ੍ਰਫੁੱਲਿਤ ਹੋਣ ਨਾਲ ਨੰਗਲ ਖੇਤਰ 'ਚ ਬੇਰੋਜ਼ਗਾਰੀ ਦਾ ਇਹ ਗੈਸ ਪਾਈਪ ਲਾਈਨ ਦਾ ਪ੍ਰਾਜੈਕਟ ਇਕ ਮੀਲ ਪੱਥਰ ਸਾਬਤ ਹੋ ਗਿਆ ਹੈ। 
ਪੰਜਾਬ 'ਚ ਸਭ ਤੋਂ ਪਹਿਲਾਂ ਘਰੇਲੂ ਗੈਸ ਪਾਈਪ ਲਾਈਨ ਵਿਛਾਉਣ ਦਾ ਕੰਮ ਨੰਗਲ ਤੋਂ ਸ਼ੁਰੂ ਕੀਤਾ ਹੈ, ਜਿੱਥੇ 60 ਕਿਲੋਮੀਟਰ ਗੈਸ ਪਾਈਪ ਲਾਈਨ ਵਿਛਾ ਦਿੱਤੀ ਗਈ ਹੈ ਅਤੇ ਲਗਭਗ 1000 ਘਰਾਂ ਦੀ ਰੋਸਈ ਤੱਕ ਸਟੀਲ ਅਤੇ ਫਾਈਬਰ ਦੀ ਪਾਈਪ ਲਾਈਨ ਪਹੁੰਚੀ ਹੈ। ਅਗਲੇ ਕੁਝ ਦਿਨਾਂ 'ਚ ਨੰਗਲ ਦੇ 200 ਖਪਤਕਾਰਾਂ ਨੂੰ ਇਹ ਰਸੋਈ ਗੈਸ ਮਿਲਣੀ ਸ਼ੁਰੂ ਹੋ ਜਾਵੇਗੀ। ਇਸ ਵਿਧਾਨ ਸਭਾ ਖੇਤਰ ਦਾ ਦੂਜਾ ਸ਼ਹਿਰ ਸ੍ਰੀ ਆਨੰਦਪੁਰ ਸਾਹਿਬ ਹੈ, ਜਿੱਥੇ 41 ਕਿਲੋਮੀਟਰ ਗੈਸ ਪਾਈਪ ਲਾਈਨ ਵਿਛਵਾਈ ਜਾ ਰਹੀ ਹੈ। ਇਸ ਦੇ ਲਈ ਭਾਰਤ ਪੈਟਰੋਲੀਅਮ ਨੇ ਸਾਰੇ ਪ੍ਰਬੰਧ ਮੁਕੱਮਲ ਕਰ ਲਏ ਹਨ। ਇਸ ਪੜਾਅ ਦੇ ਅਧੀਨ ਕੀਰਤਪੁਰ ਸਾਹਿਬ ਅਗਲਾ ਪ੍ਰਾਜੈਕਟ ਹੋਵੇਗਾ, ਜਿੱਥੇ ਖਪਤਕਾਰਾਂ ਨੂੰ ਪਾਈਪ ਲਾਈਨ ਵੱਲੋਂ ਰਸੋਈ ਗੈਸ ਮਿਲੇਗੀ।