ਨਾਰੰਗ ਦੇ ਮਾਰਗਦਰਸ਼ਨ ''ਚ ਸਿਖਲਾਈ ਦੀ ਦੌੜ ''ਚ 135 ਯੁਵਾ ਨਿਸ਼ਾਨੇਬਾਜ਼

05/23/2018 11:34:22 AM

ਪੁਣੇ (ਬਿਊਰੋ)— ਦਿੱਗਜ ਨਿਸ਼ਾਨੇਬਾਜ਼ ਗਗਨ ਨਾਰੰਗ 2024 ਓਲੰਪਿਕ ਦੇ ਲਈ ਤਮਗੇ ਦੇ ਦਾਅਵੇਦਾਰ 10 ਨਿਸ਼ਾਨੇਬਾਜ਼ਾਂ ਨੂੰ ਤਿਆਰ ਕਰਨ ਦੇ ਆਪਣੇ ਟੀਚੇ ਦੇ ਤਹਿਤ ਆਪਣੀ ਮਹੱਤਵਪੂਰਨ ਯੋਜਨਾ 'ਪ੍ਰਾਜੈਕਟ ਲੀਪ ਇਨੀਸ਼ੀਏਟਿਵ ਦੇ ਤਹਿਤ 135 ਯੁਵਾ ਨਿਸ਼ਾਨੇਬਾਜ਼ਾਂ ਨੂੰ ਆਧੁਨਿਕ ਸਿਖਲਾਈ ਦੇਣ ਦੀ ਤਿਆਰੀ 'ਚ ਹੈ। 

ਗਗਨ ਨਾਰੰਗ ਸਪੋਰਟਸ ਫਾਊਂਡੇਸ਼ਨ ਵੱਲੋਂ ਸਮਰਥਿਤ ਪ੍ਰਾਜੈਕਟ ਲੀਪ 'ਚ ਟ੍ਰੇਨਿੰਗ ਲੈਣ ਵਾਲੇ ਕਈ ਨਿਸ਼ਾਨੇਬਾਜ਼ਕੌਮਾਂਤਰੀ ਪੱਧਰ 'ਤੇ ਪ੍ਰਭਾਵਿਤ ਕਰ ਰਹੇ ਹਨ। ਇਹ ਇਸ ਯੋਜਨਾ ਦਾ ਦੂਜਾ ਸਾਲ ਹੈ ਅਤੇ ਸਾਰੀ ਦੁਨੀਆ 'ਚ ਇੰਨੇ ਪ੍ਰਤਿਭਾਸ਼ਾਲੀ ਨਿਸ਼ਾਨੇਬਾਜ਼ਾਂ ਦੇ ਲਈ ਸਾਲਾਨਾ ਟਰਾਇਲ ਸ਼ੁਰੂ ਕਰ ਦਿੱਤੇ ਹਨ। ਇਸ ਦੇ ਤਹਿਤ 176 ਨਿਸ਼ਾਨੇਬਾਜ਼ਾਂ ਨੇ ਬੇਨਤੀ ਕੀਤੀ ਅਤੇ ਇਨ੍ਹਾਂ 'ਚੋਂ 130 ਨੂੰ ਟ੍ਰਾਇਲ ਲਈ ਚੁਣਿਆ ਗਿਆ ਹੈ।