ਵਿਦੇਸ਼ੀ ਮੁਦਰਾ ਭੰਡਾਰ ''ਚ 2.64 ਅਰਬ ਡਾਲਰ ਦੀ ਗਿਰਾਵਟ

05/26/2018 11:12:34 AM

ਨਵੀਂ ਦਿੱਲੀ — ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ 'ਚ ਲਗਾਤਾਰ ਪੰਜਵੇਂ ਹਫ਼ਤੇ ਗਿਰਾਵਟ ਦਰਜ ਕੀਤੀ ਗਈ ਹੈ ਅਤੇ 18 ਮਈ ਨੂੰ ਖਤਮ ਹੋਏ ਹਫਤੇ ਵਿਚ ਇਹ 2.64 ਅਰਬ ਡਾਲਰ ਘੱਟ ਕੇ 415.05 ਅਰਬ ਡਾਲਰ 'ਤੇ ਆ ਗਿਆ। ਰਿਜ਼ਰਵ ਬੈਂਕ ਵਲੋਂ ਅੱਜ ਜਾਰੀ ਅੰਕੜਿਆਂ ਅਨੁਸਾਰ ਇਸ ਤੋਂ ਪਿਛਲੇ ਹਫਤੇ 'ਚ ਵਿਦੇਸ਼ੀ ਮੁਦਰਾ ਭੰਡਾਰ 417 ਅਰਬ ਡਾਲਰ ਸੀ।
ਉਸ ਤੋਂ ਪਹਿਲੇ ਹਫਤੇ ਵਿਚ ਇਹ 418.94 ਅਰਬ ਡਾਲਰ, 27 ਅਪ੍ਰੈਲ ਨੂੰ ਖਤਮ ਹਫਤੇ 'ਚ 420.37 ਅਰਬ ਡਾਲਰ ਅਤੇ 20 ਅਪ੍ਰੈਲ ਨੂੰ ਖਤਮ ਹੋਏ ਹਫਤੇ 'ਚ 423.58 ਅਰਬ ਡਾਲਰ ਰਿਹਾ ਸੀ। ਹੁਣ 18 ਮਈ ਨੂੰ ਖਤਮ ਹੋਏ ਹਫਤੇ ਵਿਚ ਵੀ ਗਿਰਵਾਟ ਦਾ ਰੁਖ਼ ਬਣ ਰਿਹਾ ਹੈ।
ਵਿਦੇਸ਼ੀ ਮੁਦਰਾ ਭੰਡਾਰ ਦੇ ਸਭ ਤੋਂ ਵੱਡੇ ਭਾਗ ਵਿਦੇਸ਼ੀ ਮੁਦਰਾ ਜਾਇਦਾਦ ਵਿਚ 2.63 ਅਰਬ ਡਾਲਰ ਦੀ ਕਮੀ ਆਉਣ 
ਕਾਰਨ ਇਹ ਘੱਟ ਕੇ 389.82 ਅਰਬ ਡਾਲਰ ਰਹੀ ਹੈ। ਹਾਲਾਂਕਿ ਇਸ ਦੌਰਾਨ ਸੋਨੇ ਦੇ ਭੰਡਾਰ ਵਿਚ 1.3 ਕਰੋੜ ਡਾਲਰ ਦਾ ਵਾਧਾ ਦਰਜ ਕੀਤਾ ਗਿਆ ਹੈ ਅਤੇ ਇਹ ਹੁਣ ਵਧ ਕੇ 21.70 ਅਰਬ ਡਾਲਰ 'ਤੇ ਪਹੁੰਚ ਗਿਆ ਹੈ। ਅੰਤਰਰਾਸ਼ਟਰੀ ਮੁਦਰਾ ਫੰਡ ਕੋਲ ਰਿਜ਼ਰਵ ਫੰਡ 1.42 ਕਰੋੜ ਡਾਲਰ ਘੱਟ ਕੇ 2.03 ਅਰਬ ਡਾਲਰ 'ਤੇ ਅਤੇ ਸਪੈਸ਼ਲ ਡਰਾਅ ਅਧਿਕਾਰ ਵੀ 1.42 ਕਰੋੜ ਡਾਲਰ ਉਤਰ ਕੇ 1.50 ਅਰਬ ਡਾਲਰ 'ਤੇ ਪਹੁੰਚ ਗਿਆ।