ਇੱਥੇ ਰੰਗਾਂ ਨਾਲ ਨਹੀਂ, ਸ਼ਰਾਬ ਨਾਲ ਖੇਡੀ ਜਾਂਦੀ ਹੈ ਹੌਲੀ

05/14/2018 4:34:09 PM

ਨਵੀਂ ਦਿੱਲੀ— ਦੇਸ਼ ਭਰ 'ਚ ਹੌਲੀ ਦਾ ਤਿਓਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਲੋਕ ਇਕ-ਦੂਸਰੇ ਨੂੰ ਰੰਗ ਲਗਾ ਕੇ ਇਸ ਤਿਓਹਾਰ ਨੂੰ ਮਨਾਉਂਦੇ ਹਨ। ਸਪੇਨ 'ਚ ਵੀ ਹੌਲੀ ਦੀ ਤਰ੍ਹਾਂ ਇਕ ਤਿਓਹਾਰ ਮਨਾਇਆ ਜਾਂਦਾ ਹੈ ਪਰ ਇਹ ਲੋਕ ਇਕ-ਦੂਸਰੇ ਨੂੰ ਰੰਗ ਨਹੀਂ ਬਲਕਿ ਵਾਈਨ ਨਾਲ ਨਹਿਲਾਉਂਦੇ ਹਨ।

ਹਰ ਸਾਲ ਸਪੇਨ 'ਚ ਜੂਨ ਦੇ ਮਹੀਨੇ ਲਾ ਵਟਾਲਾ ਡੇਲ ਵੀਨੋ ਨਾਮਕ ਤਿਓਹਾਰ ਮਨਾਇਆ ਜਾਂਦਾ ਹੈ। ਇਸ ਤਿਓਹਾਰ 'ਚ ਲੋਕ ਵਾਈਨ ਪੀਂਦੇ ਹਨ। ਅਤੇ ਇਕ-ਦੂਸਰੇ ਨੂੰ ਵਾਈਨ ਨਾਲ ਹੀ ਨਿਹਲਾਉਂਦੇ ਹਨ। 1956 'ਚ ਸ਼ੁਰੂ ਹੋਏ ਇਸ ਤਿਓਹਾਰ 'ਚ ਹਰ ਸਾਲ ਲੋਕ ਇਕੱਠੇ ਹੁੰਦੇ ਹਨ ਅਤੇ ਇੱਥੇ ਹੀ ਲੋਕਲ ਰਿਓਜਾ ਵਾਈਨ ਇਕ ਦੂਸਰੇ 'ਤੇ ਪਾਉਂਦੇ ਹਨ। ਇਸ ਤਿਓਹਾਰ ਦੀ ਸ਼ੁਰੂਆਤ 29 ਜੂਨ ਦੀ ਸਵੇਰੇ ਹੁੰਦੀ ਹੈ। ਸ਼ਹਿਰ ਦੇ ਲੋਕਾਂ ਨੂੰ ਵਾਈਟ ਟਾਪ ਅਤੇ ਰੈੱਡ ਰੁਮਾਲ ਲੈ ਕੇ ਆਉਣ ਲਈ ਕਿਹਾ ਜਾਂਦਾ ਹੈ। ਸ਼ਹਿਰ ਦੇ ਮੇਅਰ ਇਸਨੂੰ ਲੀਡ ਕਰਦੇ ਹਨ।

ਸੈਲੀਬ੍ਰੇਸ਼ਨ ਦੇ ਦੌਰਾਨ ਲਾਈਨ 'ਚ ਖੜੇ ਟਰੱਕਾਂ 'ਚ 75,000 ਲੀਟਰ ਵਾਈਨ ਰੱਖੀ ਹੁੰਦੀ ਹੈ। ਜਿਵੇਂ ਹੀ ਮੇਅਰ ਪਰਪਲ ਫਲੈਗ ਲਗਾਉਂਦੇ ਹਨ ਜਸ਼ਨ ਸ਼ੁਰੂ ਹੋ ਜਾਂਦਾ ਹੈ। ਲੋਕ ਇਕ-ਦੂਸਰੇ ਨੂੰ ਰੰਗਣ ਲੱਗਦੇ ਹਨ।