ਕਲਯੁਗੀ ਪਿਤਾ ਨੇ ਕੀਤੀ ਸ਼ਰਮਨਾਕ ਹਰਕਤ, 14 ਸਾਲ ਦੀ ਧੀ ਨੂੰ ਬਣਾਇਆ ਹਵਸ ਦਾ ਸ਼ਿਕਾਰ

05/21/2018 2:31:22 PM

ਬਾਂਦਾ— ਜ਼ਿਲੇ ਦੇ ਜਸਪੁਰਾ ਥਾਣਾ ਖੇਤਰ ਦੇ ਇਕ ਪਿੰਡ ਦੀ ਮਹਿਲਾ ਦੀ ਸ਼ਿਕਾਇਤ 'ਤੇ ਪੁਲਸ ਨੇ ਉਸ ਦੇ ਪਤੀ 'ਤੇ ਆਪਣੀ ਹੀ ਲੜਕੀ ਨਾਲ ਬਲਾਤਕਾਰ ਕਰਨ ਦੇ ਦੋਸ਼ 'ਚ ਮੁਕੱਦਮਾ ਦਰਜ ਕਰਵਾਇਆ ਹੈ। ਦੋਸ਼ੀ ਵਿਅਕਤੀ ਫਰਾਰ ਦੱਸਿਆ ਜਾ ਰਿਹਾ ਹੈ। ਥਾਣਾ ਅਧਿਕਾਰੀ ਰੰਜੇ ਸਿੰਘ ਨੇ ਦੱਸਿਆ ਹੈ ਕਿ ਇਕ ਮਹਿਲਾ ਦੀ ਸ਼ਿਕਾਇਤ 'ਤੇ ਆਪਣੇ ਹੀ ਪਤੀ ਵਿਰੁੱਧ ਆਪਣੀ ਹੀ 14 ਸਾਲ ਦੀ ਧੀ ਨੂੰ ਕਈ ਵਾਰ ਹਵਸ ਦਾ ਸ਼ਿਕਾਰ ਬਣਾਇਆ ਹੈ। ਮੈਡੀਕਲ ਜਾਂਚ 'ਚ ਨਾਬਾਲਗ ਲੜਕੀ ਨਾਲ ਬਲਾਤਕਾਰ ਕੀਤੇ ਜਾਣ ਦੀ ਪੁਸ਼ਟੀ ਹੋਈ ਹੈ।
ਪੁਲਸ ਮੁਤਾਬਕ ਉਨ੍ਹਾਂ ਨੇ ਦਰਜ ਸ਼ਿਕਾਇਤ ਦੇ ਹਵਾਲੇ ਤੋਂ ਦੱਸਿਆ ਕਿ ਮਹਿਲਾ ਪਿਛਲੇ 9 ਸਾਲ ਤੋਂ ਆਪਣੇ ਹੀ ਪਤੀ ਨਾਲ ਸੂਰਤ 'ਚ ਰਹਿ ਰਹੀ ਸੀ। ਉਸ ਦੇ ਪਤੀ ਨੇ ਨਾਬਾਲਗ ਲੜਕੀ ਨਾਲ ਕਈ ਵਾਰ ਬਲਾਤਕਾਰ ਕੀਤਾ ਅਤੇ ਵਿਰੋਧ ਕਰਨ 'ਤੇ ਮਹਿਲਾ ਦੀ ਕੁੱਟਮਾਰ ਕੀਤੀ। ਪਰੇਸ਼ਾਨ ਮਹਿਲਾ ਕੁਝ ਮਹੀਨੇ ਪਹਿਲਾਂ ਲੜਕੀ ਨੂੰ ਲੈ ਕੇ ਸੋਹਰੇ ਆ ਗਈ ਅਤੇ ਆਪਣੀ ਸੱਸ ਨੂੰ ਸਭ ਕੁਝ ਦੱਸ ਦਿੱਤਾ। ਕੁਝ ਦਿਨ ਬਾਅਦ ਉਸ ਦਾ ਪਤੀ ਵੀ ਪਿੰਡ ਵਾਪਸ ਆ ਗਿਆ। ਸ਼ਿਕਾਇਤ ਮੁਤਾਬਕ ਉਸ ਦੇ ਪਿੰਡ 'ਚ ਵੀ ਲੜਕੀ ਨਾਲ ਬਲਾਤਕਾਰ ਕੀਤਾ। ਪੁਲਸ ਨੇ ਦੱਸਿਆ ਕਿ ਫਿਲਹਾਲ ਦੋਸ਼ੀ ਫਰਾਰ ਹੈ। ਉਸ ਦੀ ਭਾਲ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ।