ਫੇਸਬੁੱਕ ਨੇ ਬਦਲਿਆ ਲਾਗ-ਇੰਨ ਵੈਰੀਫਾਈ ਕਰਨ ਦਾ ਤਰੀਕਾ

05/24/2018 3:42:11 PM

ਜਲੰਧਰ— ਫੇਸਬੁੱਕ ਨੇ ਐਲਾਨ ਕੀਤਾ ਹੈ ਕਿ ਉਹ ਯੂਜ਼ਰਸ ਦੇ ਲਾਗ-ਇੰਨ ਨੂੰ ਵੈਰੀਫਾਈ ਕਰਨ ਦੇ ਤਰੀਕੇ ਨੂੰ ਅਪਡੇਟ ਕਰ ਰਹੀ ਹੈ। ਕੰਪਨੀ ਦੀ ਸੁਰੱਖਿਆ ਟੀਮ ਨੇ ਇਕ ਪੋਸਟ ਕਰਕੇ ਦੱਸਿਆ ਕਿ ਉਹ ਮੌਜੂਦਾ 2-Way Authentication ਨੂੰ ਆਸਾਨ ਬਣਾਉਣ ਲਈ ਕੰਮ ਕਰ ਰਹੇ ਹਾਂ। ਨਵੇਂ ਬਦਲਾਵਾਂ ਤੋਂ ਬਾਅਦ ਯੂਜ਼ਰ ਨੂੰ 2FA ਐਕਟੀਵੇਟ ਕਰਨ ਲਈ ਆਪਣਾ ਫੋਨ ਨੰਬਰ ਨਹੀਂ ਦੇਣਾ ਪਵੇਗਾ। 
ਕੰਪਨੀ ਨੇ ਇਹ ਵੀ ਕਿਹਾ ਕਿ ਉਹ 2FA ਸ਼ੁਰੂ ਕਰਨ ਦੀ ਪ੍ਰਕਿਰਿਆ ਨੂੰ ਆਸਾਨ ਬਣਾ ਰਹੇ ਹਨ। ਜਿਨ੍ਹਾਂ ਲੋਕਾਂ ਨੇ 2FA ਇਸਤੇਮਾਲ ਨਹੀਂ ਕੀਤਾ ਹੈ ਉਨ੍ਹਾਂ ਨੂੰ ਦੱਸ ਦਈਏ ਕਿ 2FA ਯੂਜ਼ਰ ਦੇ ਡਾਟਾ ਨੂੰ ਅਨਓਥਰਾਈਜ਼ਡ ਐਕਸੈਸ ਤੋਂ ਪ੍ਰੋਟੈਕਟ ਕਰਨ ਲਈ ਹੁੰਦਾ ਹੈ। 2FA ਐਕਟੀਵੇਟ ਕਰਨ ਨਾਲ ਜੇਕਰ ਯੂਜ਼ਰ ਦਾ ਡਾਟਾ ਹੈਕ ਵੀ ਹੋ ਜਾਂਦਾ ਹੈ ਤਾਂ ਵੀ ਹੈਕਰ ਯੂਜ਼ਰ ਦੇ ਡਾਟਾ ਨੂੰ ਐਕਸੈਸ ਨਹੀਂ ਕਰ ਸਕਦਾ ਹੈ। ਜ਼ਿਆਦਾਤਰ 2FA ਯੂਜ਼ਰ 2FA ਲਾਗ-ਇੰਨ ਲਈ ਐੱਸ.ਐੱਮ.ਐੱਸ. ਦਾ ਇਸਤੇਮਾਲ ਕਰਦੇ ਹਨ ਪਰ ਅਸੀਂ ਤੁਹਾਨੂੰ ਦੱਸ ਦਈਏ ਕਿ ਐੱਸ.ਐੱਮ.ਐੱਸ. ਯੂਜ਼ਰ ਲਈ ਬਹੁਤ ਸੁਰੱਖਿਅਤ ਤਰੀਕਾ ਨਹੀਂ ਹੈ ਕਿਉਂਕਿ ਹੈਕਰ ਯੂਜ਼ਰ ਦੇ ਸਿਮ ਕਾਰਡ ਨੂੰ ਕਲੋਨ ਕਰ ਸਕਦੇ ਹਾ ਅਤੇ ਓ.ਟੀ.ਪੀ. ਦਾ ਐਕਸੈਸ ਲੈ ਸਕਦਾ ਹੈ। 
ਹਾਲਾਂਕਿ ਫੋਨ ਨੰਬਰ ਦੀ ਜ਼ਰੂਰਤ ਨੂੰ ਹਟਾਉਣ ਦਾ ਫੈਸਲਾ ਸਭ ਤੋਂ ਮਹੱਤਵਪੂਰਨ ਬਦਲਾਵਾਂ 'ਚੋਂ ਇਕ ਹੋ ਸਕਦਾ ਹੈ ਕਿਉਂਕਿ ਇਹ ਯੂਜ਼ਰ ਨੂੰ ਫੇਸਬੁੱਕ 'ਤੇ ਆਪਣਾ ਫੋਨ ਨੰਬਰ ਦੇਣ ਦਾ ਆਪਸ਼ਨ ਨਹੀਂ ਦੇਵੇਗਾ।