ਕਾਰ ਦੀ ਮੰਗ ਪੂਰੀ ਨਾ ਹੋਣ ''ਤੇ ਤੋੜੀ ਕੁੜਮਾਈ

06/05/2018 1:54:18 AM

ਅੰਮ੍ਰਿਤਸਰ, (ਅਰੁਣ)- ਦਾਜ ਵਿਚ ਡਸਟਰ ਕਾਰ ਲਿਆਉਣ ਦੀ ਮੰਗ ਪੂਰੀ ਨਾ ਹੋਣ 'ਤੇ ਵਿਆਹ ਤੋਂ 8 ਦਿਨ ਪਹਿਲਾਂ ਰਿਸ਼ਤਾ ਤੋੜਨ ਵਾਲੇ ਸਹੁਰੇ ਪਰਿਵਾਰ ਦੇ 3 ਮੈਂਬਰਾਂ ਖਿਲਾਫ ਥਾਣਾ ਘਰਿੰਡਾ ਦੀ ਪੁਲਸ ਨੇ ਮਾਮਲੇ ਦਰਜ ਕੀਤਾ ਹੈ। ਪੁਲਸ ਨੂੰ ਕੀਤੀ ਸ਼ਿਕਾਇਤ ਵਿਚ ਕਾਊਂਕੇ ਵਾਸੀ ਸ਼ਰਨਜੀਤ ਕੌਰ ਨੇ ਦੱਸਿਆ ਕਿ ਉਸ ਦਾ ਵਿਆਹ ਪਿੰਡ ਭੁੱਚਰ ਖੁਰਦ ਵਾਸੀ ਗੁਰਲਾਲ ਸਿੰਘ ਨਾਲ ਹੋਣਾ ਤੈਅ ਹੋਇਆ ਸੀ। 
ਵਿਆਹ ਤੋਂ 8 ਦਿਨ ਪਹਿਲਾਂ ਸਹੁਰੇ ਪਰਿਵਾਰ ਵਾਲਿਆਂ ਵੱਲੋਂ ਦਾਜ ਵਿਚ ਡਸਟਰ ਕਾਰ ਲੈ ਕੇ ਆਉਣ ਬਾਰੇ ਕਿਹਾ। ਉਸ ਦੇ ਮਾਪਿਆਂ ਵੱਲੋਂ ਮੰਗ ਪੂਰੀ ਕਰਨ ਵਿਚ ਅਸਮਰੱਥਾ ਜਤਾਉਣ ਤੇ ਉਸ ਦੀ ਸੱਸ ਵੱਲੋਂ ਕਾਰ ਨਾ ਲਿਆਉਣ ਦੀ ਸੂਰਤ ਵਿਚ ਇਸ ਰਿਸ਼ਤੇ ਤੋਂ ਇਨਕਾਰ ਕਰ ਦਿੱਤਾ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਗੁਰਲਾਲ ਸਿੰਘ, ਉਸ ਦੇ ਭਰਾ ਹਰਪਾਲ ਸਿੰਘ ਅਤੇ ਮਾਂ ਚਰਨਜੀਤ ਕੌਰ ਵਾਸੀ ਭੁੱਚਰ ਖੁਰਦ , ਤਰਨਤਾਰਨ ਦੇ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।