ਸਮੇਂ ਸਿਰ ਹੋਣੀਆਂ ਚਾਹੀਦੀਆਂ ਹਨ ਚੋਣਾਂ : ਪਾਕਿ ਪ੍ਰਧਾਨ ਮੰਤਰੀ

06/01/2018 12:01:10 AM

ਇਸਲਾਮਾਬਾਦ— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੇ ਵੀਰਵਾਰ ਨੂੰ ਕਿਹਾ ਕਿ ਦੇਸ਼ 'ਚ ਚੋਣਾਂ ਤੈਅ ਸਮੇਂ 'ਤੇ ਹੀ ਹੋਣੀਆਂ ਚਾਹੀਦੀਆਂ ਹਨ ਕਿਉਂਕਿ ਆਮ ਚੋਣਾਂ 'ਚ ਦੇਰੀ ਦੇ ਪੱਖ 'ਚ ਨਾ ਤਾਂ ਸਰਕਾਰ ਹੈ ਤੇ ਨਾ ਹੀ ਵਿਰੋਧੀ ਧਿਰ। ਅੱਬਾਸੀ ਨੇ ਸੰਸਦ ਦਾ ਪੰਜ ਸਾਲ ਦਾ ਕਾਰਜਕਾਲ ਖਤਮ ਹੋਣ ਤੋਂ ਕੁਝ ਹੀ ਘੰਟੇ ਪਹਿਲਾਂ 14ਵੀਂ ਨੈਸ਼ਨਲ ਅਸੈਂਬਲੀ ਦੇ ਆਖਰੀ ਸੈਸ਼ਨ ਨੂੰ ਸੰਬੋਧਿਤ ਕੀਤਾ। ਉਨ੍ਹਾਂ ਨੇ 25 ਜੁਲਾਈ ਨੂੰ ਪ੍ਰਸਤਾਵਿਤ ਚੋਣਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਸ 'ਚ ਇਕ ਦਿਨ ਵੀ ਲੇਟ ਸਵਿਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਕਿਹਾ ਕਿ ਦੇਸ਼ 'ਚ ਸੁਤੰਤਰ ਤੇ ਨਿਰਪੱਖ ਚੋਣਾਂ ਜ਼ਰੂਰੀ ਹਨ। 
ਅੱਬਾਸੀ ਨੇ ਕਿਹਾ ਕਿ ਪਾਕਿਸਤਾਨ ਦੇ ਸਾਹਮਣੇ ਜੋ ਅੱਜ ਦੀਆਂ ਸਮੱਸਿਆਵਾਂ ਹਨ, ਉਨ੍ਹਾਂ ਨੂੰ ਸਿਰਫ ਜਨਤਾ ਦੀ ਮਰਜ਼ੀ ਨਾਲ ਬਣੀ ਸਰਕਾਰ ਦੇ ਰਾਹੀਂ ਹੀ ਹੱਲ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਸਮੇਂ 'ਤੇ ਚੋਣਾਂ ਕਰਾਉਣਾ ਸੰਵਿਧਾਨਿਕ ਤੌਰ 'ਤੇ ਜ਼ਰੂਰੀ ਹੈ ਤੇ ਅਸੀਂ ਚੋਣਾਂ 'ਚ ਇਕ ਵੀ ਦਿਨ ਦੀ ਦੇਰੀ ਨਹੀਂ ਹੋਣ ਦੇਵਾਂਗੇ। ਆਪਣੇ ਸੰਬੋਧਨ 'ਚ ਉਨ੍ਹਾਂ ਨੇ ਕਿਹਾ ਕਿ ਸੱਤਾਧਾਰੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਨੇ ਅਰਥਵਿਵਸਥਾ ਨੂੰ ਬਦਲ ਦਿੱਤਾ ਹੈ ਤੇ ਉਹ ਹੁਣ ਦੇਸ਼ ਨੂੰ ਬਿਹਤਰ ਸਥਿਤੀ 'ਚ ਛੱਡ ਰਹੀ ਹੈ।