Eggless Almond Cookies

05/15/2018 12:40:12 PM

ਨਵੀਂ ਦਿੱਲੀ— ਬਾਦਾਮ ਵਾਲੇ ਕੁਕੀਜ ਦਾ ਸੁਆਦ ਹੀ ਵੱਖਰਾ ਹੁੰਦਾ ਹੈ। ਇਸ ਨੂੰ ਘਰ 'ਤੇ ਹੀ ਬੜੀ ਜਲਦੀ ਅਤੇ ਆਸਾਨੀ ਨਾਲ ਬਣਾਇਆ ਜਾ ਸਕਦਾ ਹੈ। ਜੇ ਅੱਜ ਤੁਹਾਡਾ ਵੀ ਮਨ ਕੁਝ ਹਲਕਾ-ਫੁਲਕਾ ਖਾਣ ਦਾ ਹੈ ਤਾਂ ਐੱਗਲੈੱਸ ਆਲਮੰਡ ਕੁਕੀਜ ਬਣਾ ਕੇ ਖਾਓ ਅਤੇ ਸਾਰਿਆਂ ਨੂੰ ਖਵਾਓ ਤਾਂ ਦੇਰ ਕਿਸ ਲਈ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...
ਸਮੱਗਰੀ
-
ਮੱਖਣ 190 ਗ੍ਰਾਮ
- ਖੰਡ ਪਾਊਡਰ 190 ਗ੍ਰਾਮ
- ਕਣਕ ਦਾ ਆਟਾ 310 ਗ੍ਰਾਮ
- ਬਾਦਾਮ ਪਾਊਡਰ 60 ਗ੍ਰਾਮ
- ਇਲਾਇਚੀ ਪਾਊਡਰ 1 ਚੱਮਚ
- ਨਮਕ 1/4 ਚੱਮਚ
- ਦੁੱਧ 60 ਮਿਲੀਲੀਟਰ
- ਬਾਦਾਮ
ਬਣਾਉਣ ਦੀ ਵਿਧੀ
1.
ਇਕ ਬਾਊਲ 'ਚ 190 ਗ੍ਰਾਮ ਮੱਖਣ, 190 ਗ੍ਰਾਮ ਖੰਡ ਪਾਊਡਰ ਪਾ ਕੇ ਬਲੈਂਡ ਕਰ ਲਓ।
2. ਫਿਰ ਇਸ 'ਚ ਬਾਕੀ ਦੀ ਸਾਰੀ ਸਮੱਗਰੀ ਪਾਓ ਅਤੇ ਦੁਬਾਰਾ ਬਲੈਂਡ ਕਰੋ।
3. ਫਿਰ ਇਸ ਨੂੰ ਚੰਗੀ ਤਰ੍ਹਾਂ ਨਾਲ ਗੁੰਨ ਲਓ।
4. ਫਿਰ ਆਪਣੇ ਹੱਥਾਂ ਨਾਲ ਥੋੜ੍ਹਾ ਜਿਹਾ ਮਿਸ਼ਰਣ ਲਓ ਅਤੇ ਹਥੇਲੀਆਂ ਨਾਲ ਇਸ ਨੂੰ ਕੁਕੀਜ ਦੀ ਸ਼ੇਪ ਦਿਓ।
5. ਕੁਕੀਜ ਨੂੰ ਬੇਕਿੰਗ ਟ੍ਰੇਅ 'ਤੇ ਰੱਖ ਕੇ ਬਾਦਾਮ ਨਾਲ ਗਾਰਨਿਸ਼ ਕਰੋ।
6. ਇਸ ਤੋਂ ਬਾਅਦ ਇਸ ਨੂੰ ਓਵਨ 'ਚ 350 ਡਿਗਰੀ ਫਾਰਨਹਾਈਟ/180 ਡਿਗਰੀ ਸੈਲਸੀਅਸ 'ਤੇ 20 ਮਿੰਟ ਲਈ ਬੇਕ ਕਰੋ।
7. ਐੱਗਲੈੱਸ ਆਲਮੰਡ ਕੁਕੀਜ ਬਣ ਕੇ ਤਿਆਰ ਹੈ ਇਸ ਨੂੰ ਚਾਹ ਨਾਲ ਸਰਵ ਕਰੋ।