ਇਕਵਾਡੋਰ ਦੀ ਵਿਦੇਸ਼ ਮੰਤਰੀ ਕਰੇਗੀ ਸੰਯੁਕਤ ਰਾਸ਼ਟਰ ਮਹਾਸਭਾ ਦੀ ਅਗਵਾਈ

06/05/2018 9:31:28 PM

ਨਿਊਯਾਰਕ — ਇਕਵਾਡੋਰ ਦੀ ਵਿਦੇਸ਼ ਮੰਤਰੀ ਮਾਰੀਆ ਫਰਨਾਡਾ ਨੂੰ ਮੰਗਲਵਾਰ ਨੂੰ 73ਵੀਂ ਸੰਯੁਕਤ ਰਾਸ਼ਟਰ ਮਹਾਸਭਾ ਦਾ ਪ੍ਰਧਾਨ ਚੁਣਿਆ ਗਿਆ। ਇਹ ਇਕ ਰਸਮੀ ਪਦਵੀ ਹੈ, ਇਸ ਦੇ ਬਾਵਜੂਦ ਇਹ ਅਹੁਦਾ ਕਾਫੀ ਅਹਿਮੀਅਤ ਰੱਖਦਾ ਹੈ। ਉਨ੍ਹਾਂ ਨੇ ਹੋਂਡੁਰਾਸ ਦੀ ਰਾਜਦੂਤ ਮੈਰੀ ਐਲੀਜ਼ਾਬੇਥ ਫਲੇਕ ਨੂੰ 128 ਵੋਟਾਂ ਤੋਂ ਹਰਾਇਆ। ਉਹ ਮਹਾਸਭਾ ਦੀ ਅਗਵਾਈ ਕਰਨ ਵਾਲੀ ਚੌਥੀ ਮਹਿਲਾ ਹੋਵੇਗੀ।
ਇਸ ਤੋਂ ਪਹਿਲਾਂ 2006-07 'ਚ ਬਹਿਰਾਨੀ ਦੀ ਹਾਇਆ ਰਾਸ਼ਿਦ ਅਲ ਖਲੀਫਾ ਨੇ ਪਹਿਲੀ ਵਾਰ ਸੰਯੁਕਤ ਰਾਸ਼ਟਰ ਮਹਾਸਭਾ ਦਾ ਅਹੁਦਾ ਸੰਭਾਲਿਆ ਸੀ। ਉਹ (ਮਾਰੀਆ) ਮਹਾਸਭਾ ਦੇ 73ਵੇਂ ਸੈਸ਼ਨ ਦੀ ਸ਼ੁਰੂਆਤ ਦੌਰਾਨ ਸਤੰਬਰ 'ਚ ਆਪਣਾ ਅਹੁਦਾ ਸੰਭਾਲੇਗੀ। ਇਸ ਅਹੁਦੇ ਲਈ ਚੋਣਾਂ ਕਦੇ-ਕਦੇ ਕਰਾਈਆਂ ਜਾਂਦੀਆਂ ਹਨ ਅਤੇ ਇਸ ਨੂੰ ਆਮ ਤੌਰ 'ਤੇ ਵੋਟਾਂ ਤੋਂ ਬਿਨਾਂ ਹੀ ਆਪਸੀ ਸਹਿਮਤੀ ਨਾਲ ਭਰਿਆ ਜਾਂਦਾ ਹੈ। ਇਸ ਵਾਰ ਪ੍ਰਮੁੱਖ ਅਹੁਦੇ ਲਈ ਨਾਮਜ਼ਦਗੀ ਕਰਨ ਦਾ ਮੌਕਾ ਲੈਟਿਨ ਅਮਰੀਕੀ ਅਤੇ ਕੈਰੀਬੀਆਈ ਦੇਸ਼ਾਂ ਕੋਲ ਸੀ।