ਇਨ੍ਹਾਂ ਤਰੀਕਿਆਂ ਨਾਲ ਖਾਓਗੇ ਅੰਬ ਤਾਂ ਨਹੀਂ ਵਧੇਗਾ ਭਾਰ

05/25/2018 5:17:13 PM

ਨਵੀਂ ਦਿੱਲੀ— ਗਰਮੀ ਦਾ ਮੌਸਮ ਆਉਂਦੇ ਹੀ 'ਚ ਅੰਬ ਦੀਆਂ ਮਿੱਠੀਆ ਯਾਦਾਂ ਤਾਜ਼ਾ ਹੋਣ ਲੱਗਦੀਆਂ ਹਨ ਪਰ ਬੱਚੇ ਅਤੇ ਵੱਡੇ ਇਸ ਪਸੰਦੀਦਾ ਫਲ 'ਚ ਮੌਜੂਦ ਸ਼ੱਕਰ ਦੀ ਜ਼ਿਆਦਾ ਮਾਤਰਾ ਹੋਣ ਕਾਰਨ ਇਸ ਨੂੰ ਭਾਰ ਵਧਾਉਣ ਦਾ ਕਾਰਨ ਸਮਝਦੇ ਹਨ। ਇਸ ਲਈ ਲੋਕ ਇਸ ਫਲ ਤੋਂ ਭਾਰ ਵਧਣ ਕਾਰਨ ਦੂਰੀ ਬਣਾ ਲੈਂਦੇ ਹਨ। ਅੱਜ ਅਸੀਂ ਤੁਹਾਨੂੰ ਅੰਬ ਖਾਣ ਦੇ ਕੁਝ ਤਰੀਕੇ ਦੱਸਣ ਜਾ ਰਹੇ ਹਾਂ ਜਿਸ ਦੀ ਨਾਲ ਤੁਹਾਡਾ ਭਾਰ ਵੀ ਨਹੀਂ ਵਧੇਗਾ ਅਤੇ ਤੁਸੀਂ ਅੰਬ ਵੀ ਖਾ ਸਕੋਗੇ। ਆਓ ਜਾਣਦੇ ਹਾਂ ਉਨਾਂ ਤਰੀਕਿਆਂ ਬਾਰੇ...
1. ਅੰਬ ਇਕ ਸੰਪੂਰਣ ਆਹਾਰ ਨਹੀਂ ਹੈ ਪਰ ਵਿਟਾਮਿਨ ਏ, ਲੌਹ, ਕਾਪਰ ਅਤੇ ਪੋਟਾਸ਼ੀਅਮ ਵਰਗੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਜੇਕਰ ਅੰਬ ਨੂੰ ਸੀਮਿਤ ਮਾਤਰਾ 'ਚ ਖਾਧਾ ਜਾਵੇ ਤਾਂ ਭਾਰ ਬਿਲਕੁਲ ਵੀ ਨਹੀਂ ਵਧੇਗਾ।
2. ਅੰਬ ਊਰਜਾ ਦੇਣ ਵਾਲਾ ਭੋਜਨ ਹੈ ਜੋ ਸਰੀਰ 'ਚ ਭਰਪੂਰ ਮਾਤਰਾ 'ਚ ਸ਼ੱਕਰ ਉੁਪਲਬਦ ਕਰਵਾਉਂਦਾ ਹੈ,ਜਿਸ ਨਾਲ ਸਰੀਰ 'ਚ ਊਰਜਾ ਦਾ ਲੈਵਲ ਵਧਾਉਣ 'ਚ ਮਦਦ ਮਿਲਦੀ ਹੈ ਅਤੇ ਇਹ ਸਾਰਾ ਦਿਨ ਸਰੀਰ 'ਚ ਐਨਰਜੀ ਬਣਾਈ ਰੱਖਦਾ ਹੈ। ਇਸ ਲਈ ਤੁਸੀਂ ਅੰਬ ਦੀ ਵਰਤੋਂ ਕਰ ਸਕਦੇ ਹੋ।
3. ਅੰਬ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਸੀ ਹੁੰਦਾ ਹੈ ਜੋ ਸਰੀਰ 'ਚ ਪ੍ਰਤੀਰੋਧਕ ਸ਼ਮਤਾ ਨੂੰ ਵਧਾਉਂਦਾ ਹੈ ਅਤੇ ਇਸ 'ਚ ਫਾਈਬਰ ਦੀ ਭਰਪੂਰ ਮਾਤਰਾ ਮੌਜੂਦ ਹੁੰਦੀ ਹੈ। ਇਸ ਲਈ ਅੰਬ ਖਾਣਾ ਫਾਇਦੇਮੰਦ ਹੁੰਦਾ ਹੈ।
4. ਮੱਧ ਆਕਾਰ ਦੇ ਅੰਬ 'ਚ ਲਗਭਗ 150 ਕੈਲੋਰੀਜ਼ ਮੌਜੂਦ ਹੁੰਦੀ ਹੈ ਜ਼ਰੂਰਤ ਤੋਂ ਜ਼ਿਆਦਾ ਕੈਲੋਰੀ ਗ੍ਰਹਿਣ ਕਰਨ ਨਾਲ ਭਾਰ ਵਧਦਾ ਹੈ। ਇਸ ਲਈ ਇਸ ਦੀ ਘੱਟ ਮਾਤਰਾ ਦੀ ਹੀ ਵਰਤੋਂ ਕਰੋ।
5. ਖਾਣਾ ਖਾਣ ਦੇ ਬਾਅਦ ਸੰਪੂਰਣ ਕੈਲੋਰੀ ਦੀ ਮਾਤਰਾ ਵਧ ਜਾਂਦੀ ਹੈ। ਇਸ ਤੋਂ ਬਚਣ ਲਈ ਅਸੀਂ ਆਪਣੇ ਸਵੇਰ ਅਤੇ ਸ਼ਾਮ ਦੇ ਨਾਸ਼ਤੇ 'ਚ ਅੰਬ ਖਾ ਸਕਦੇ ਹਾਂ।