ਕੈਨੇਡਾ ਤੋਂ ਨੌ ਨਸ਼ਾ ਤਸਕਰਾਂ ਨੂੰ ਭਾਰਤ ਲਿਆਉਣ ਦੀ ਤਿਆਰੀ

05/24/2018 11:38:39 AM

ਚੰਡੀਗੜ੍ਹ— ਨਸ਼ੇ ਦੇ ਹਜ਼ਾਰਾਂ ਕਰੋੜ ਦੇ ਕਾਰੋਬਾਰ ਮਾਮਲੇ 'ਚ ਸੁਣਵਾਈ ਦੌਰਾਨ ਹਾਈ ਕੋਰਟ ਨੂੰ ਦੱਸਿਆ ਗਿਆ ਕਿ ਕੈਨੇਡਾ ਤੋਂ ਇਹ ਕਾਰੋਬਾਰ ਚਲਾ ਰਹੇ ਨੌ ਤਸਕਰਾਂ ਦੇ ਹਵਾਲੇ ਦੇ ਲਈ ਕੇਂਦਰ ਨੇ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਵਿਦੇਸ਼ ਵਿਭਾਗ 'ਚ ਅੰਡਰ ਸੈਕੇਟਰੀ ਨੇ ਹਾਈ ਕੋਰਟ 'ਚ ਹਲਫਨਾਮਾ ਦਾਇਰ ਕਰਕੇ ਇਸ ਬਾਰੇ 'ਚ ਜਾਣਕਾਰੀ ਦਿੱਤੀ ਹੈ। ਇਸ 'ਤੇ ਹਾਈ ਕੋਰਟ ਨੇ ਹਵਾਲੇ ਦੀ ਪ੍ਰਕਿਰਿਆ 'ਚ ਤੇਜ਼ੀ ਲਿਆਉਣ ਦੇ ਆਦੇਸ਼ ਦਿੱਤੇ ਹਨ।
ਮਾਮਲੇ ਦੀ ਸੁਣਵਾਈ ਆਰੰਭ ਹੁੰਦੇ ਹੀ ਹਾਈ ਕੋਰਟ 'ਚ ਐਸ.ਆਈ.ਟੀ. ਵੱਲੋਂ ਮਜੀਠੀਆ ਦੇ ਬਾਰੇ 'ਚ ਸੌਂਪੀ ਗਈ ਰਿਪੋਰਟ 'ਤੇ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਨੇ ਪੰਜਾਬ ਦੇ ਗ੍ਰਹਿ ਸਕੱਤਰ ਐਨ.ਐਸ. ਕਲਸੀ ਅਤੇ ਡੀ.ਜੀ.ਪੀ. ਸੁਰੇਸ਼ ਅਰੋੜਾ ਦੇ ਸੀਲਬੰਦ ਓਪੀਨੀਅਨ ਸੌਂਪ ਦਿੱਤੇ। ਇਸ ਰਿਪੋਰਟ 'ਚ ਪੰਜਾਬ ਸਰਕਾਰ ਦੀ ਰਾਏ ਅਤੇ ਇਸ ਮਾਮਲੇ 'ਚ ਅੱਗੇ ਦੀ ਕੀ ਕਾਰਵਾਈ ਕਰਨ ਦੀ ਯੋਜਨਾ ਹੈ, ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਈ.ਡੀ. ਨੇ ਹੀ ਆਪਣੀ ਰਿਪੋਰਟ 'ਚ ਮਜੀਠੀਆ ਤੋਂ ਅੱਗੇ ਪੁੱਛਗਿਛ ਕੀਤੀ ਅਤੇ ਐਸ.ਟੀ.ਐਫ ਨੇ ਵੀ ਈ.ਡੀ. ਦੀ ਰਾਏ 'ਤੇ ਸਹਿਮਤੀ ਜਤਾਈ ਸੀ। ਹਾਈਕੋਰਟ ਨੇ ਇਸ 'ਤੇ ਪੰਜਾਬ ਤੋਂ ਜਵਾਬ ਮੰਗਿਆ ਸੀ ਜੋ ਬੁੱਧਵਾਰ ਨੂੰ ਪੰਜਾਬ ਨੇ ਸੀਲਬੰਦ ਲਿਫਾਫੇ 'ਚ ਸੌਂਪ ਦਿੱਤੀ। ਜਸਟਿਸ ਸੂਰਯਕਾਂਤ ਅਤੇ ਜਸਟਿਸ ਸ਼ੇਖਰ ਧਵਨ  ਦੇ ਬੈਂਚ ਨੇ ਇਸ ਨੂੰ ਪੜ੍ਹ ਕੇ ਫਿਰ ਸੀਲ ਕਰਨ ਦੇ ਆਦੇਸ਼ ਦਿੱਤੇ ਗਏ। ਇਸ ਦੌਰਾਨ ਵਿਦੇਸ਼ਾਂ 'ਚ ਬੈਠੇ ਨਸ਼ੇ ਦੇ ਤਸਕਰਾਂ ਦਾ ਮੁੱਦਾ ਚੁੱਕਿਆ ਗਿਆ ਤਾਂ ਕੇਂਦਰ ਸਰਕਾਰ ਨੇ ਦੱਸਿਆ ਕਿ ਕੈਨੇਡਾ ਪ੍ਰਸ਼ਾਸਨ ਤੋਂ ਰੰਜੀਤ ਸਿੰਘ ਓਜਲਾ, ਗੁਰਸੇਵਕ ਸਿੰਘ, ਢਿਲੋਂ ਨਿਰੰਕਾਰ ਸਿੰਘ ਢਿਲੋ, ਸਰਬਜੀਤ ਸਿੰਘ, ਆਦਿ ਦੇ ਬਾਰੇ 'ਚ ਜਾਣਕਾਰੀ ਦਿੱਤੀ ਜਾ ਚੁੱਕੀ ਹੈ। ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਇਸ 'ਤੇ ਜਲਦ ਤੋਂ ਜਲਦ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ।