ਡੀ.ਆਰ.ਆਈ. ਨੇ ਪੱਛਮੀ ਬੰਗਾਲ ''ਚ 15 ਕਿਲੋਗ੍ਰਾਮ ਸੋਨਾ ਕੀਤਾ ਜ਼ਬਤ

05/24/2018 8:53:10 PM

ਕੋਲਕਾਤਾ— ਮਾਲ ਖੁਫੀਆ ਡਾਇਰੈਕਟੋਰੇਟ (ਡੀ.ਆਰ.ਆਈ.) ਨੇ ਇਥੇ ਬਾਰਾਸਾਤ ਖੇਤਰ ਤੋਂ ਵਿਦੇਸ਼ ਤੋਂ ਲਿਆਂਦਾ ਗਿਆ 4 ਕਰੋੜ 72 ਲੱਖ ਰੁਪਏ ਦੀ ਕੀਮਤ ਦਾ 15 ਕਿਲੋਗ੍ਰਾਮ ਸੋਨਾ ਜ਼ਬਤ ਕੀਤਾ ਹੈ। ਡੀ.ਆਰ.ਆਈ. ਨੇ ਜਾਰੀ ਬਿਆਨ 'ਚ ਕਿਹਾ ਕਿ ਸੂਚਨਾ ਮਿਲੀ ਸੀ ਕਿ ਸੋਨੇ ਨੂੰ ਬੰਗਲਾਦੇਸ਼ ਤੋਂ ਤਸਕਰੀ ਕਰ ਉੱਤਰੀ 24 ਪਰਗਨਾ ਜ਼ਿਲੇ 'ਚ ਲਿਆਂਦਾ ਗਿਆ ਸੀ। ਇਸ ਤੋਂ ਬਾਅਦ ਇਸ ਨੂੰ ਗੱਡੀ 'ਚ ਕੋਲਕਾਤਾ ਲਿਜਾਇਆ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਸ ਸੰਬੰਧ 'ਚ ਬੁੱਧਵਾਰ ਨੂੰ ਇਕ ਵਿਅਕਤੀ ਨੂੰ ਗ੍ਰਿਫਤਾਰੀ ਕਰ ਲਿਆ ਤੇ ਇਕ ਗੱਡੀ ਨੂੰ ਜ਼ਬਤ ਕਰ ਲਿਆ। ਜਾਂਚ ਏਜੰਸੀ ਨੇ ਦੱਸਿਆ ਕਿ ਸੋਨੇ ਦਾ ਭਾਰ 15 ਕਿਲੋਗ੍ਰਾਮ ਹੈ ਤੇ ਇਸ 'ਤੇ ਵਿਦੇਸ਼ੀ ਮਾਰਕ ਲੱਗਾ ਹੋਇਆ ਹੈ।