ਪਾਯੇਟ ਫਰਾਂਸ ਦੀ ਵਿਸ਼ਵ ਕੱਪ ਟੀਮ ''ਚੋਂ ਬਾਹਰ, ਮੇਂਡੀ ਨੂੰ ਮਿਲੀ ਜਗ੍ਹਾ

05/19/2018 9:49:43 AM

ਪੈਰਿਸ—ਮਾਰਸੀ ਦੇ ਸਟਾਰ ਦਿਮਿਤ੍ਰੀ ਪਾਯੇਟ ਨੂੰ ਫਰਾਂਸ ਦੀ ਵਿਸ਼ਵ ਕੱਪ ਟੀਮ 'ਚ ਨਹੀਂ ਚੁਣਿਆ ਗਿਆ, ਜਿਸ ਦਾ ਕੋਚ ਡਿਡੀਅਰ ਡੇਸਚੇਂਪਸ ਨੇ ਕੱਲ ਐਲਾਨ ਕੀਤਾ ਸੀ। ਵੈਸਟਹੈਮ ਯੂਨਾਈਟਿਡ ਦੇ ਸਾਬਕਾ ਖਿਡਾਰੀ ਪਾਯੇਟ ਨੂੰ ਮਾਸਪੇਸ਼ੀਆਂ 'ਚ ਖਿਚਾਅ ਕਾਰਨ ਟੀਮ 'ਚ ਜਗ੍ਹਾ ਨਹੀਂ ਮਿਲੀ। ਪਾਯੇਟ ਦੇ ਮਾਰਸਲੀ ਦੇ ਸਾਥੀ ਫਲੋਰੀਅਨ ਥਾਵਿਨ ਤੇ ਲਿਓਨ ਦੇ ਕਪਤਾਨ ਨਾਬਿਲ ਫਕੀਰ ਨੂੰ ਟੀਮ 'ਚ ਚੁਣਿਆ ਗਿਆ ਹੈ। ਮਾਨਚੈਸਟਰ ਸਿਟੀ ਦੇ ਲੈਫਟ ਬੈਕ ਬੈਂਜਾਮਿਨ ਮੇਂਡੀ ਨੂੰ ਵੀ ਟੀਮ 'ਚ ਰੱਖਿਆ ਗਿਆ ਹੈ।

ਫਰਾਂਸ ਦੀ ਟੀਮ ਇਸ ਤਰ੍ਹਾਂ ਹੈ : ਗੋਲਕੀਪਰ-ਹਿਊਗੋ ਲੋਰੋਰਿਸ, ਸਟੀਵ ਮਡੰਡਾ, ਅਲਫੋਨਸ ਅਰੇ ਓਲਾ। ਬੈਕਰ—ਲੁਕਾਸ ਹਰਨਾਂਨਡੇਜ, ਪ੍ਰੇਸੇਲ ਕਿੰਪੇਂਬੇ, ਬੈਂਜਾਮਿਨ ਮੇਂਡੀ, ਬੈਂਜਾਮਿਨ ਪਾਵਰਾਡ, ਆਦਿਲ ਰਾਮੀ, ਡੀਜੇਬ੍ਰਿਲ ਸਿਡੀਬੇ, ਸੈਮੁਅਲਸ ਉਮਿਟੀ, ਰਾਫੇਲ ਵਰਾਨੇ। ਮਿਡਫੀਲਡਰ-ਐਨਗੋਗੋ ਕਾਂਟ, ਬਲੇਜ ਮਾਟੂਇਦੀ, ਸਵੀਟਨ ਐਨਜੋਂਜੀ, ਪਾਲ ਪੋਗਬਾ, ਕੋਰੇਂਟੀਨ ਟੋਲਿਸੋ। ਫਾਰਵਰਡ-ਓਸਮੈਨ ਡੇਬੇਲੇ, ਨਾਬਿਲ ਫਕੀਰ, ਓਲੀਵੀਅਰ ਗਿਰਾਓਡ, ਐਂਟੋਨੀ ਗਿਜਮਾਨ, ਥਾਮਸ ਲੇਮਰ, ਕਿਲੀਅਨ ਐੱਮ. ਬੀ. ਪੀ. ਪੀ., ਫਲੋਰੀਅਨ ਥਾਵਿਨ। —ਰਾਫੇਲ ਨਡਾਲ ਨੇ ਕੈਨੇਡਾ ਦੇ ਡੈਨਿਸ ਸ਼ਾਪੋਵਾਲੋਵ ਨੂੰ ਆਸਾਨੀ ਨਾਲ ਹਰਾ ਕੇ ਇਟਾਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ 'ਚ ਜਗ੍ਹਾ ਬਣਾਈ, ਜਦਕਿ ਨੋਵਾਕ ਜੋਕੋਵਿਚ ਨੇ 2018 ਵਿਚ ਪਹਿਲੀ ਵਾਰ ਕਿਸੇ ਟੂਰਨਾਮੈਂਟ ਦੇ ਆਖਰੀ-8 'ਚ ਪਹੁੰਚ ਕੇ ਵਾਪਸੀ ਦੀ ਝਲਕੀ ਦਿਖਾਈ।

ਨਡਾਲ ਨੇ ਸ਼ਾਪੋਵਾਲੋਵ ਨੂੰ 6-4, 6-1 ਨਾਲ ਹਰਾਇਆ। ਇਸ 31 ਸਾਲਾ ਖਿਡਾਰੀ ਦਾ ਅਗਲਾ ਮੁਕਾਬਲਾ ਇਟਲੀ ਦੇ ਫੈਬੀਓ ਫੋਗਨਿਨੀ ਨਾਲ ਹੋਵੇਗਾ, ਜਿਸ ਨੇ ਜਰਮਨੀ ਦੇ ਪੀਟਰ ਗੋਜੋਵਿੰਸਕੀ ਨੂੰ 6-4, 6-4 ਨਾਲ ਹਰਾਇਆ। 
ਜੇਕਰ ਨਡਾਲ ਇਥੇ ਆਪਣਾ ਅੱਠਵਾਂ ਖਿਤਾਬ ਜਿੱਤਣ 'ਚ ਸਫਲ ਰਹਿੰਦਾ ਹੈ ਤਾਂ ਉਹ ਰੋਜਰ ਫੈਡਰਰ ਦੀ ਜਗ੍ਹਾ ਫਿਰ ਤੋਂ ਦੁਨੀਆ ਦਾ ਨੰਬਰ ਇਕ ਖਿਡਾਰੀ ਬਣ ਜਾਵੇਗਾ। ਇਸ ਵਿਚਾਲੇ ਜੋਕੋਵਿਚ ਨੇ ਪਿਛਲੇ ਸਾਲ ਜੁਲਾਈ 'ਚ ਵਿੰਬਲਡਨ ਤੋਂ ਬਾਅਦ ਪਹਿਲੀ ਵਾਰ ਕਿਸੇ ਟੂਰਨਾਮੈਂਟ ਦੇ ਕੁਆਰਟਰ ਫਾਈਨਲ 'ਚ ਜਗ੍ਹਾ ਬਣਾਈ। ਉਸ ਨੇ ਸਪੇਨ ਦੇ ਅਲਬਰਟ ਰਾਮੋਸ ਵਿਨੋਲਾਸ ਨੂੰ 6-1, 7-5 ਨਾਲ ਹਰਾਇਆ।