ਧੋਨੀ ਦੀ ''ਬੁੱਢਿਆਂ ਦੀ ਟੀਮ'' ਬਣੀ ਸਕਦੀ ਹੈ IPL ਚੈਂਪੀਅਨ

05/26/2018 9:13:29 PM

ਨਵੀਂ ਦਿੱਲੀ— ਭਾਰਤ ਦੀ ਚੈਂਪੀਅਨਸ਼ਿਪ ਜਿੱਤ 'ਤੇ ਸੁਨੀਲ ਗਾਵਸਕਰ ਦੀ 1985 ਦੀ ਕਿਤਾਬ ' ਵਨ ਡੇ ਵੰਡਰਸ' 'ਚ ਇਕ ਰੋਚਕ ਘਟਨਾ ਦਾ ਜ਼ਿਕਰ ਹੈ। ਜਿਸ 'ਚ ਗਾਵਸਕਰ, ਮਹਿੰਦਰ ਅਮਰਨਾਥ ਅਤੇ ਮਦਨ ਲਾਲ ਸਾਰੇ 30 ਸਾਲ ਤੋਂ ਉੱਪਰ ਦੇ ਸਨ ਅਤੇ ਆਪਸ 'ਚ ਇਕ -ਦੂਜੇ ਨੂੰ 'ਓ ਟੀ' ਕਹਿ ਬੁਲਾਉਂਦੇ ਸਨ।
ਆਸਟਰੇਲੀਆ 'ਚ ਟੂਰਨਾਮੈਂਟ ਦੌਰਾਨ ਇਨ੍ਹਾਂ ਤਿੰਨਾਂ 'ਚ ਕੋਈ ਵੀ ਜਦੋ ਵਧੀਆ ਕੈਚ ਕਰਦਾ ਸੀ ਜਾ ਚੁਸਤ ਫਿਲਡਿੰਗ ਕਰਦਾ ਸੀ ਤਾਂ ਬਾਕੀ ਆ ਕੇ ਕਹਿੰਦੇ ਸਨ 'ਵੇਲ ਡਨ ਓ.ਟੀ' ਓ. ਟੀ ਯਾਨੀ ਕਿ ਓਵਰ ਥੱਰਟੀ। 30 ਸਾਲਾਂ ਤੋਂ ਜ਼ਿਆਦਾ ਉਮਰ ਵਾਲੇ ਖਿਡਾਰੀ। ਉਸ ਪ੍ਰਦਰਸ਼ਨ ਨੇ ਸਾਬਤ ਕਰ ਦਿੱਤਾ ਸੀ ਕਿ ਉਮਰ ਸਿਰਫ ਇਕ ਅੰਕੜਾ ਹੈ ਅਤੇ ਉਸ ਦੀ ਯਾਦ ਦਿਵਾਈ ਹੈ ਮਹਿੰਦਰ ਸਿੰਘ ਧੋਨੀ ਦੀ ਚੇਨਈ ਸੁਪਰ ਕਿੰਗਜ਼ ਨੇ ਜੋ ਤੀਜੇ ਆਈ.ਪੀ.ਐੱਲ. ਖਿਤਾਬ ਤੋਂ ਇਕ ਜਿੱਤ ਦੂਰ ਹੈ।
ਧੋਨੀ ਦੀ ਟੀਮ ਅਨੁਭਵੀ ਖ਼ਿਡਾਰੀਆਂ ਦੀ ਇਸ ਤਰ੍ਹਾਂ ਦੀ ਫੌਜ਼ ਬਣਕੇ ਉਭਰੀ ਹੈ। ਜਿਸ ਜੇ ਕਿਲੇ ਨੂੰ ਹਰਾਉਂਣਾ ਵਿਰੋਧੀ ਟੀਮ ਲਈ ਮੁਸ਼ਕਲ ਸਾਬਤ ਹੋਇਆ ਹੈ। ਇਸ ਟੀਮ 'ਚ ਖਿਡਾਰੀਆਂ ਦੀ ਔਸਤ ਉਮਰ 34 ਸਾਲ ਦੇ ਪਾਰ ਹੈ। ਖੁਦ ਧੋਨੀ 36 ਦੇ ਹਨ, ਜਦਕਿ ਅੰਬਾਤੀ ਰਾਇਡੂ 32, ਸੁਰੇਸ਼ ਰੈਨਾ 31, ਸ਼ੇਨ ਵਾਟਸਨ ਅਤੇ ਹਰਭਜਨ ਸਿੰਘ 37 ਸਾਲ ਦੇ ਹਨ।
ਸ਼ੁਰੂਆਤ 'ਚ ਸਾਰਿਆ ਨੇ 'ਬੁੱਢਿਆਂ' ਦੀ ਫੌਜ਼ ਕਹਿ ਕੇ ਖਾਰਿਜ਼ ਕਰ ਦਿੱਤਾ ਸੀ। ਦੋ ਸਾਲ ਦੀ ਪਬੰਧੀ ਤੋਂ ਬਾਅਦ ਵਾਪਸੀ ਕਰਨ ਵਾਲੀ ਚੇਨ ਦੀ ਸਫਲਤਾ ਦਾ ਆਖਰੀ ਰਾਜ ਕਿ ਹੈ। ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਧੋਨੀ ਦੇ ਚਤੁਰ ਦਿਮਾਗ ਨੂੰ ਇਸ ਦਾ ਸਿਹਰਾ ਜਾਂਦਾ ਹੈ। ਚੇਨਈ ਨੇ ਅੱਧੀ ਜੰਗ ਤਾਂ ਨਿਲਾਮੀ ਦੌਰਾਨ ਹੀ ਜਿੱਤ ਲਈ ਸੀ, ਜਦੋ ਉਸ ਨੇ ਅਨੁਭਵ 'ਤੇ ਦਾਅਵਾ ਲਗਾਇਆ।
ਰਾਇਡੂ (586) ਆਰੇਂਜ਼ ਕੈਪ ਪਾਈ ਕੇਨ ਵਿਲੀਅਮਸਨ ਤੋਂ 102 ਦੌੜਾਂ ਪਿੱਛੇ ਹੈ, ਕਰੀਅਰ ਦੇ ਆਖਰੀ ਪੜਾਅ 'ਤੇ ਪਹੁੰਚੇ ਧੋਨੀ ਨੇ 15 ਮੈਚਾਂ 'ਚ 455 ਦੌੜਾਂ ਬਣਾਈਆਂ ਹਨ, ਜਿਸ 'ਚ 30 ਛੱਕੇ ਸ਼ਾਮਲ ਹਨ। ਧੋਨੀ ਦਾ ਇਹ 8ਵਾਂ ਫਾਈਨਲ ਅਤੇ ਬਤੌਰ ਕਪਤਾਨ 7ਵਾਂ ਖਿਤਾਬੀ ਮੁਕਾਬਲਾ ਹੋਵੇਗਾ। ਚੇਨਈ ਦੇ ਇਸ 'ਥਲਾਇਵਾ' ਨੇ ਇਕ ਵਾਰ ਫਿਰ ਤੋਂ ਸਾਬਤ ਕਰ ਦਿੱਤਾ ਹੈ ਕਿ ਅਨੁਭਵ ਦਾ ਕੋਈ ਸਾਨੀ ਨਹੀਂ।