ਕਰੰਟ ਲੱਗਣ ਕਰਨ ਵਿਅਕਤੀ ਦੀ ਮੌਤ

05/24/2018 3:07:27 PM

ਨਾਭਾ (ਰਾਹੁਲ) : ਨਾਭਾ ਵਿਖੇ ਫਾਸਟਵੇਅ ਦੀ ਕੇਬਲ ਦੀ ਤਾਰ ਪਾ ਰਹੇ ਇਕ ਵਿਅਕਤੀ ਨੂੰ ਬਿਜਲੀ ਦੇ ਖੰਬੇ ਤੋਂ ਕਰੰਟ ਲੱਗਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।  
ਇਸ ਸਬੰਧੀ ਮ੍ਰਿਤਕ ਦੇ ਭਰਾ ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਨਾਭਾ ਵਿਖੇ ਫਾਸਟਵੇਅ ਦੀ ਕੇਬਲ ਦੀ ਤਾਰ ਪਾ ਰਹੇ ਬਲਵਿੰਦਰ ਸਿੰਘ ਬਾਵਾ (35) ਨੂੰ ਬਿਜਲੀ ਦੇ ਖੰਬੇ ਤੋਂ ਜਬਰਦਸਤ ਕਰੰਟ ਲੱਗ ਗਿਆ, ਜਿਸ ਨੂੰ ਤੁਰੰਤ ਜ਼ਖਮੀ ਹਾਲਤ 'ਚ ਫਸਟਏਡ ਲਈ ਨਾਭਾ ਦੇ ਸਰਕਾਰੀ ਹਸਪਤਾਲ 'ਚ ਲਿਆਂਦਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਬਲਵਿੰਦਰ ਸਿੰਘ ਆਪਣੇ ਪਿੱਛੇ ਪਤਨੀ ਤੇ ਦੋ ਬੱਚੇ ਛੱਡ ਗਿਆ ਹੈ।