ਜੀਰਾ ਕਰਦਾ ਹੈ ਸਰੀਰ ਦੀਆਂ ਕਈ ਪ੍ਰੇਸ਼ਾਨੀਆਂ ਨੂੰ ਖਤਮ

05/06/2018 3:53:41 PM

ਜਲੰਧਰ— ਅਸੀਂ ਜੀਰੇ ਦੀ ਵਰਤੋਂ ਸਬਜ਼ੀ ਵਿਚ ਤੜਕਾ ਲਗਾਉਣ ਲਈ ਹੀ ਕਰਦੇ ਹਾਂ, ਪਰ ਇਸ ਵਿਚ ਸਿਹਤ ਲਈ ਲਾਭਦਾਇਕ ਅਜਿਹੇ ਗੁਣ ਹਨ ਜਿਨ੍ਹਾਂ ਤੋਂ ਅਸੀਂ ਅਣਜਾਣ ਹਾਂ। ਅੱਜ ਅਸੀਂ ਤੁਹਾਨੂੰ ਜੀਰੇ ਦੇ ਅਜਿਹੇ ਹੀ ਗੁਣਾਂ ਬਾਰੇ ਦੱਸਣ ਜਾ ਰਹੇ ਹਾਂ
1. ਛਿੱਕਾਂ ਤੋਂ ਛੁਟਕਾਰਾ
ਜੇਕਰ ਤੁਹਾਨੂੰ ਠੰਡ ਲੱਗੀ ਹੋਵੇ ਅਤੇ ਛਿੱਕਾਂ ਆਉਣ ਤਾਂ ਜੀਰਾ ਭੁੰਨ ਕੇ ਇਕ ਪੋਟਲੀ ਵਿਚ ਪਾ ਲਓ। ਇਸ ਨੂੰ ਵਾਰ-ਵਾਰ ਸੁੰਘਦੇ ਰਹੋ। ਛਿੱਕਾਂ ਆਉਣੀਆਂ ਬੰਦ ਹੋ ਜਾਣਗੀਆਂ।
2. ਭੋਜਨ ਨੂੰ ਪਚਾਉਣ 'ਚ ਮਦਦਗਾਰ
ਭੁੰਨਿਆ ਜੀਰਾ ਅਤੇ ਕਾਲਾ ਲੂਣ ਲੱਸੀ ਵਿਚ ਪਾ ਕੇ ਪੀਓ। ਇਸ ਨਾਲ ਭੋਜਨ ਪੱਚਦਾ ਹੈ ਅਤੇ ਕਬਜ਼ ਦੀ ਸ਼ਿਕਾਇਤ ਵੀ ਦੂਰ ਹੁੰਦੀ ਹੈ।
3. ਭੁੱਖ ਵਧਾਉਂਦਾ ਹੈ
ਜੀਰਾ, ਜਵੈਣ, ਕਾਲਾ ਲੂਣ ਅਤੇ ਔਲ਼ਾ ਖਾਣ ਨਾਲ ਭੁੱਖ ਵੱਧਦੀ ਹੈ। ਇਸ ਨਾਲ ਦਸਤ ਤੋਂ ਵੀ ਆਰਾਮ ਮਿਲਦਾ ਹੈ।
4. ਚਿਹਰੇ 'ਤੇ ਚਮਕ
ਪਾਣੀ ਵਿਚ ਜੀਰਾ ਉਬਾਲੋ ਅਤੇ ਇਸ ਨੂੰ ਪੁਣ ਲਓ। ਇਸ ਪਾਣੀ ਨਾਲ ਚਿਹਰਾ ਸਾਫ਼ ਕਰਨ ਨਾਲ ਚਿਹਰੇ 'ਤੇ ਚਮਕ ਆਉਂਦੀ ਹੈ।
5. ਮੂੰਹ ਦੀ ਬਦਬੂ ਦੂਰ ਕਰਦਾ ਹੈ
ਜੀਰਾ ਅਤੇ ਸੇਂਧਾ ਲੂਣ ਨੂੰ ਪੀਹ ਕੇ ਬਣਾਏ ਪਾਊਡਰ ਨਾਲ ਦੰਦਾਂ ਨੂੰ ਸਾਫ਼ ਕਰਨ ਨਾਲ ਦੰਦਾਂ ਦੇ ਦਰਦ ਤੋਂ ਆਰਾਮ ਮਿਲਦਾ ਹੈ ਅਤੇ ਮੂੰਹ ਦੀ ਬਦਬੂ ਵੀ ਦੂਰ ਹੁੰਦੀ ਹੈ।
6. ਡਾਇਬਟੀਜ਼ ਦੀ ਬਿਮਾਰੀ 'ਚ ਫਾਇਦੇਮੰਦ
ਮੇਥੀ, ਜਵੈਣ, ਜੀਰਾ ਅਤੇ ਸੌਂਫ਼ ਨੂੰ ਬਰਾਬਰ ਮਾਤਰਾ 'ਚ ਪੀਹ ਲਓ। ਇਸ ਪਾਊਡਰ ਦੇ ਰੋਜ਼ਾਨਾ ਇੱਕ ਚਮਚ ਦੀ ਵਰਤੋਂ ਨਾਲ ਡਾਇਬਟੀਜ਼, ਜੋੜਾਂ ਦੇ ਦਰਦ, ਪੇਟ ਦੀਆਂ ਬਿਮਾਰੀਆਂ ਅਤੇ ਗੈਸ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ।
7. ਖ਼ੂਨ ਦੀ ਕਮੀ ਨੂੰ ਦੂਰ ਕਰਨ 'ਚ ਮਦਦਗਾਰ
ਜੀਰੇ ਵਿਚ ਲੋਹ ਤੱਤ ਹੋਣ ਕਾਰਨ ਇਹ ਖੂਨ ਦੀ ਕਮੀ ਨੂੰ ਦੂਰ ਕਰਦਾ ਹੈ। ਗਰਭਵਤੀ ਔਰਤਾਂ ਲਈ ਇਹ ਲਾਹੇਵੰਦ ਹੈ।
8. ਅੱਖਾਂ ਦੇ ਦਰਦ ਨੂੰ ਦੂਰ ਕਰਨ 'ਚ ਮਦਦਗਾਰ
3 ਗ੍ਰਾਮ ਜੀਰਾ ਅਤੇ 125 ਮਿਲੀ ਗ੍ਰਾਮ ਫਟਕਰੀ ਪੋਟਲੀ ਵਿਚ ਬੰਨ੍ਹ ਕੇ ਗੁਲਾਬ ਜਲ 'ਚ ਭਿਓਂ ਦਿਓ। ਅੱਖਾਂ ਵਿਚ ਦਰਦ ਹੋਣ
ਜਾਂ ਲਾਲੀ ਆਉਣ 'ਤੇ ਇਸ ਰਸ ਨੂੰ ਟਪਕਾਉਣ ਨਾਲ ਆਰਾਮ ਮਿਲਦਾ ਹੈ।
ਕੁੱਝ ਹੋਰ ਲਾਭ
1. ਜੀਰੇ ਵਿਚ ਨਿੰਬੂ ਰਸ ਮਿਲਾ ਕੇ ਚੱਟਣ ਨਾਲ ਦਿਲ ਮਚਲਾਉਣਾ ਬੰਦ ਹੋ ਜਾਂਦਾ ਹੈ।
2. ਜੀਰੇ ਵਿਚ ਥੋੜਾ ਸਿਰਕਾ ਪਾ ਕੇ ਖਾਣ ਨਾਲ ਹਿਚਕੀ ਆਉਣੀ ਬੰਦ ਹੋ ਜਾਂਦੀ ਹੈ।
3. ਜੀਰੇ ਵਿਚ ਗੁੜ ਮਿਲਾ ਕੇ ਇਸ ਦੀਆਂ ਗੋਲੀਆਂ ਬਣਾ ਕੇ ਖਾਣ ਨਾਲ ਮਲੇਰੀਏ ਦੀ ਬਿਮਾਰੀ ਤੋਂ ਆਰਾਮ ਮਿਲਦਾ ਹੈ।