ਦਾਵਤ ''ਚ ਬਣਾਓ Crispy Wipsy Shrimps

05/16/2018 4:41:34 PM

ਜਲੰਧਰ— ਨਾਨਵੇਜ ਖਾਣ ਦੇ ਸ਼ੌਕੀਨ ਲੋਕਾਂ ਨੂੰ ਫਿਸ਼ ਖਾਣਾ ਬਹੁਤ ਪਸੰਦ ਹੁੰਦਾ ਹੈ ਅਤੇ ਸਮੁੰਦਰੀ ਝੀਂਗਾ ਦੀ ਗੱਲ ਕਰੀਏ ਤਾਂ ਇਹ ਖਾਣ ਵਿਚ ਹੋਰ ਵੀ ਜ਼ਿਆਦਾ ਸੁਆਦ ਬਣਦੀਆਂ ਹਨ। ਜੇਕਰ ਤੁਹਾਡਾ ਮਨ ਵੀ ਨਾਨ-ਵੈੱਜ ਖਾਣ ਦਾ ਹੈ ਤਾਂ ਝੀਂਗਾਂ ਬਣਾ ਕੇ ਖਾਓ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ—
ਝੀਂਗੇ - 500 ਗ੍ਰਾਮ
ਸੋਇਆ ਸਾਓਸ - 1 ਚੱਮਚ
ਨਿੰਬੂ ਦਾ ਰਸ - 2 ਚੱਮਚ
ਨਮਕ - 1/2 ਚੱਮਚ
ਅਰਾਰੋਟ - 110 ਗ੍ਰਾਮ
ਮੈਦਾ - 75 ਗ੍ਰਾਮ
ਨਮਕ - 1 ਚੱਮਚ
ਕਾਲੀ ਮਿਰਚ ਪਾਊਡਰ - 1 ਚੱਮਚ
ਸੋਡਾ - 500 ਮਿਲੀਲੀਟਰ
ਤੇਲ - ਤਲਣ ਲਈ
ਸੋਇਆ ਸਾਓਸ - 60 ਮਿਲੀਲੀਟਰ
ਬਾਲਸਾਮਿਕ (2alsamic) ਸਿਰਕਾ - 50 ਮਿਲੀਲੀਟਰ
ਲਾਲ ਮਿਰਚ - 1, 1/2 ਚੱਮਚ
ਵਿਧੀ—
1. ਸਭ ਤੋਂ ਪਹਿਲਾਂ ਬਾਊਲ 'ਚ 500 ਗ੍ਰਾਮ ਝੀਂਗੇ, 1 ਚੱਮਚ ਸੋਇਆ ਸਾਓਸ, 2 ਚੱਮਚ ਨਿੰਬੂ ਦਾ ਰਸ, 1/2 ਚੱਮਚ ਨਮਕ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ ਅਤੇ 45 ਮਿੰਟ ਤੱਕ ਮੈਰੀਨੇਟ ਹੋਣ ਲਈ ਰੱਖ ਦਿਓ।
2. ਦੂੱਜੇ ਬਾਊਲ ਵਿਚ 110 ਗ੍ਰਾਮ ਅਰਾਰੋਟ, 75 ਗ੍ਰਾਮ ਮੈਦਾ, 1 ਚੱਮਚ ਨਮਕ, 1 ਚੱਮਚ ਕਾਲੀ ਮਿਰਚ ਪਾਊਡਰ ਅਤੇ 500 ਮਿਲੀਲੀਟਰ ਸੋਡਾ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾ ਲਓ।
3. ਹੁਣ ਮਸਾਲੇਦਾਰ ਝੀਂਗੇ ਨੂੰ ਤਿਆਰ ਕੀਤੇ ਹੋਏ ਅਰਾਰੋਟ ਮਿਸ਼ਰਣ ਵਿਚ ਡਿੱਪ ਕਰੋ।
4. ਕੜ੍ਹਾਈ ਵਿਚ ਤੇਲ ਗਰਮ ਕਰਕੇ ਝੀਂਗਾਂ ਨੂੰ ਬਰਾਊਨ ਅਤੇ ਕਰਿਸਪੀ ਹੋਣ ਤੱਕ ਫਰਾਈ ਕਰੋ।
5. ਇਸ ਨੂੰ ਟਿਸ਼ੂ ਪੇਪਰ 'ਤੇ ਕੱਢੋ ਤਾਂ ਕਿ ਇਸ ਦਾ ਫਾਲਤੂ ਤੇਲ ਨਿਕਲ ਜਾਵੇ।
6. ਇਕ ਕਟੋਰੀ ਵਿਚ 60 ਮਿਲੀਲੀਟਰ ਸੋਇਆ ਸਾਓਸ, 50 ਮਿਲੀਲੀਟਰ ਬਾਲਸਾਮਿਕ (Balsamic) ਸਿਰਕਾ ਅਤੇ 1,1/2 ਚੱਮਚ ਲਾਲ ਮਿਰਚ ਪਾ ਕੇ ਮਿਕਸ ਕਰੋ।
7. 3rispy Wipsy Shrimps ਬਣ ਕੇ ਤਿਆਰ ਹੈ। ਹੁਣ ਇਸ ਨੂੰ ਤਿਆਰ ਸਾਓਸ ਨਾਲ ਸਰਵ ਕਰੋ।