ਭ੍ਰਿਸ਼ਟਾਚਾਰ ਮਾਮਲਾ : ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਕੋਲੋਂ ਅੱਜ ਫਿਰ ਕੀਤੀ ਪੁੱਛਗਿਛ

05/25/2018 4:32:46 AM

ਪੁਤਰਜਯ—ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਨਜੀਬ ਰੱਜ਼ਾਕ ਕਈ ਅਰਬ ਡਾਲਰਾਂ ਦੇ ਭ੍ਰਿਸ਼ਟਾਚਾਰ ਮਾਮਲੇ 'ਚ ਇਕ ਹਫਤੇ ਦੇ ਅੰਦਰ ਅੱਜ ਦੂਸਰੀ ਵਾਰ ਭ੍ਰਿਸ਼ਟਾਚਾਰ ਵਿਰੋਧੀ ਕਮਿਸ਼ਨ ਦੇ ਸਾਹਮਣੇ ਪੇਸ਼ ਹੋਏ, ਜਿਥੇ ਇਸ ਨੇ ਉਸ ਕੋਲੋਂ ਪੁੱਛਗਿਛ ਕੀਤੀ।
9 ਮਈ ਨੂੰ ਹੋਈ ਚੋਣ ਵਿਚ ਨਜੀਬ ਦੇ ਗਠਜੋੜ ਨੂੰ ਮਹਾਤਰ ਮੁਹੰਮਦ ਦੀ ਅਗਵਾਈ ਵਾਲੇ ਗਠਜੋੜ ਤੋਂ ਕਰਾਰੀ ਹਾਰ ਮਿਲਣ ਮਗਰੋਂ  ਲੰਬੇ ਸਮੇਂ ਤੋਂ ਸੱਤਾ 'ਤੇ ਕਾਬਿਜ਼ ਉਨ੍ਹਾਂ ਦੇ ਗਠਜੋੜ ਨੂੰ ਬਾਹਰ ਜਾਣਾ ਪਿਆ। ਨਜੀਬ 'ਤੇ ਦੋਸ਼ ਹੈ ਕਿ ਉਸ ਨੇ ਅਰਬਾਂ ਡਾਲਰਾਂ ਦਾ ਗਬਨ ਕੀਤਾ ਅਤੇ ਇਸ ਦੀ ਵਰਤੋਂ ਕਲਾਕ੍ਰਿਤੀਆਂ ਦੀ ਖਰੀਦ ਤੋਂ ਲੈ ਕੇ ਰਿਅਲ ਅਸਟੇਟ 'ਚ ਕੀਤੀ। ਵੱਡੀ ਗਿਣਤੀ 'ਚ ਪੱਤਰਕਾਰਾਂ ਦੀ ਮੌਜੂਦਗੀ 'ਚ ਨਜੀਬ ਪ੍ਰਸ਼ਾਸਨਿਕ ਰਾਜਧਾਨੀ ਪੁਤਰਜਯ 'ਚ ਮਲੇਸ਼ੀਆਈ ਭ੍ਰਿਸ਼ਟਾਚਾਰ ਰੋਕੂ ਕਮਿਸ਼ਨ ਦੇ ਮੁੱਖ ਦਫਤਰ ਪਹੁੰਚੇ ।