ਮੈਕਰੋਂ ਨੇ ਆਸਟ੍ਰੇਲੀਆਈ ਪੀ.ਐੱਮ. ਦੀ ਪਤਨੀ ਨੂੰ ਕਿਹਾ ''ਡਿਲੀਸ਼ੀਅਸ''

05/02/2018 5:26:48 PM

ਸਿਡਨੀ (ਭਾਸ਼ਾ)—ਬੁੱਧਵਾਰ ਨੂੰ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਦੀ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਦੀ ਪਤਨੀ ਨੂੰ 'ਡਿਲੀਸ਼ੀਅਸ' ਦੱਸਣ ਵਾਲੀ ਟਿੱਪਣੀ ਨੂੰ ਲੈ ਕੇ ਸਿਡਨੀ ਵਿਚ ਲੋਕ ਗੁੱਸੇ ਵਿਚ ਆ ਗਏ। ਕੋਈ ਇਸ ਨੂੰ ਫ੍ਰਾਂਸੀਸੀ ਰਾਸ਼ਟਰਪਤੀ ਦੀ ਆਮ ਟਿੱਪਣੀ ਦੱਸ ਰਿਹਾ ਹੈ ਤੇ ਕੋਈ ਇਸ ਨੂੰ ਫਰਾਂਸ ਪਾਕ ਕਲਾ ਨਾਲ ਜੁੜਿਆ ਮਜ਼ਾਕ ਦੱਸ ਰਿਹਾ ਹੈ। ਇੱਥੋਂ ਤੱਕ ਕਿ ਕੁਝ ਨੇ ਇਸ ਟਿੱਪਣੀ ਨੂੰ ਮੈਕਰੋਂ ਦੀ ਪਤਨੀ ਦੇ ਬਾਰੇ ਵਿਚ ਰਾਸ਼ਟਰਪਤੀ ਡੋਨਾਲਡ ਦੀ ਟਿੱਪਣੀ ਦੀ ਪੈਰੋਡੀ ਦੱਸਿਆ। 
ਆਸਟ੍ਰੇਲੀਆ ਦੀ ਸੰਖੇਪ ਯਾਤਰਾ ਦੌਰਾਨ ਸੰਯੁਕਤ ਪੱਤਰਕਾਰ ਸੰਮੇਲਨ ਖਤਮ ਕਰਦਿਆਂ ਮੈਕਰੋਂ ਨੇ ਟਰਨਬੁੱਲ ਦੀ ਮਹਿਮਾਨ ਨਵਾਜ਼ੀ ਲਈ ਉਨ੍ਹਾਂ ਦਾ ਸ਼ੁਕਰੀਆ ਅਦਾ ਕੀਤਾ। ਉਨ੍ਹਾਂ ਨੇ ਕਿਹਾ,''ਮੈਂ ਤੁਹਾਡੇ ਸਵਾਗਤ ਲਈ ਤੁਹਾਡਾ ਸ਼ੁਕਰੀਆ ਅਦਾ ਕਰਦਾ ਹਾਂ। ਸ਼ਾਨਦਾਰ ਸਵਾਗਤ ਲਈ ਤੁਹਾਡਾ ਅਤੇ ਤੁਹਾਡੀ ਡਿਲੀਸ਼ੀਅਸ ਪਤਨੀ ਦਾ ਧੰਨਵਾਦ।'' ਉਨ੍ਹਾਂ ਦੀ ਇਸ ਟਿੱਪਣੀ ਦੇ ਤੁਰੰਤ ਬਾਅਦ ਸੋਸ਼ਲ ਮੀਡੀਆ 'ਤੇ ਹਲਕੀ-ਫੁਲਕੀ ਪ੍ਰਤੀਕਿਰਿਆ ਆਉਣ ਲੱਗੀ। ਕੁਝ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਅੰਗਰੇਜੀ ਦੀ ਵਰਤੋਂ ਕਰਨ ਵਿਚ ਮੈਕਰੋਂ ਦੀ ਜ਼ੁਬਾਨ ਫਿਸਲ ਗਈ ਹੋਵੇਗੀ ਅਤੇ ਉਹ ਫਰੈਂਚ ਦਾ ਸ਼ਬਦ 'ਡਿਲੀਸ਼ੀਅਸ' ਕਹਿਣਾ ਚਾਹ ਰਹੇ ਹੋਣਗੇ, ਜਿਸ ਦਾ ਮਤਲਬ 'ਮਨੋਹਰ' ਹੁੰਦਾ ਹੈ।