''ਕੋਲ ਇੰਡੀਆ ਸਰਕਾਰੀ ਬਿਜਲੀ ਕੰਪਨੀਆਂ ਨੂੰ ਭਰਪੂਰ ਮਾਤਰਾ ''ਚ ਕੋਲਾ ਮੁਹੱਈਆ ਕਰਵਾਏ''

05/26/2018 12:33:32 AM

ਨਵੀਂ ਦਿੱਲੀ -ਸਰਕਾਰ ਨੇ ਕੋਲ ਇੰਡੀਆ ਲਿਮਟਿਡ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਕੇਂਦਰ ਅਤੇ ਸੂਬਾ ਸਰਕਾਰਾਂ ਦੀਆਂ ਬਿਜਲੀ ਉਤਪਾਦਨ ਕੰਪਨੀਆਂ ਨੂੰ ਉਨ੍ਹਾਂ ਦੀ ਵਾਰੀ ਦੀ ਉਡੀਕ ਕੀਤੇ ਬਿਨਾਂ ਭਰਪੂਰ ਮਾਤਰਾ 'ਚ ਕੋਲੇ ਦੀ ਵੰਡ ਕਰੇ। ਇਸ ਕਦਮ ਨਾਲ ਨਿੱਜੀ ਬਿਜਲੀ ਉਤਪਾਦਕਾਂ ਨੂੰ ਝਟਕਾ ਲੱਗ ਸਕਦਾ ਹੈ।
ਕੋਲਾ ਮੰਤਰਾਲਾ ਨੇ ਇਸ ਸਬੰਧ 'ਚ ਮਹੀਨੇ ਦੀ ਸ਼ੁਰੂਆਤ 'ਚ ਹੀ ਇਕ ਨਿਰਦੇਸ਼ ਜਾਰੀ ਕੀਤਾ ਸੀ। ਉਸ ਨੇ ਮਹਾਨਦੀ ਕੋਲਫੀਲਡ ਲਿਮਟਿਡ ਵਰਗੀਆਂ ਕੰਪਨੀਆਂ ਨੂੰ ਨਿਰਦੇਸ਼ ਦਿੱਤਾ ਕਿ ਉਹ ਸਿਰਫ ਬਿਜਲੀ ਪਲਾਂਟਾਂ ਨੂੰ ਕੋਲੇ ਦੀ ਸਪਲਾਈ ਕਰੇ, ਨਾ ਕਿ ਆਪਣੀ ਖੁਦ ਦੀ ਵਰਤੋਂ ਲਈ ਬਿਜਲੀ ਪੈਦਾ ਕਰਨ ਵਾਲੇ ਨਿੱਜੀ ਉਦਯੋਗਾਂ ਨੂੰ। ਮੰਤਰਾਲਾ ਨੇ 24 ਮਈ ਨੂੰ ਇਕ ਪੱਤਰ ਲਿਖ ਕੇ ਕੋਲ ਇੰਡੀਆ ਨੂੰ ਕਿਹਾ ਕਿ ਗਰਮੀਆਂ 'ਚ ਬਿਜਲੀ ਦੀ ਮੰਗ ਵਧਣ ਨਾਲ ਕੋਲੇ ਦੀ ਮੰਗ 'ਚ ਵਾਧਾ ਹੋ ਸਕਦਾ ਹੈ।