ਚਾਕਲੇਟ ਆਈਸਕ੍ਰੀਮ

05/22/2018 3:24:12 PM

ਨਵੀਂ ਦਿੱਲੀ— ਗਰਮੀਆਂ 'ਚ ਚਾਕਲੇਟ ਖਾਣਾ ਤਾਂ ਸਾਰਿਆਂ ਨੂੰ ਪਸੰਦ ਹੁੰਦਾ ਹੈ। ਕਿਉਂ ਨਾ ਇਸ ਵਾਰ ਬਾਜਾਰ 'ਚੋਂ ਮੰਗਵਾਉਣ ਦੀ ਬਜਾਏ ਇਸ ਨੂੰ ਘਰ 'ਤੇ ਹੀ ਤਿਆਰ ਕੀਤਾ ਜਾਵੇ। ਘਰ ਦੀ ਬਣੀ ਆਈਸਕ੍ਰੀਮ ਦਾ ਸੁਆਦ ਵੀ ਵੱਖਰਾ ਹੁੰਦਾ ਹੈ। ਇਹ ਖਾਣ 'ਚ ਬਹੁਤ ਸੁਆਦ ਹੁੰਦੀ ਹੈ ਅਤੇ ਘਰ ਦੇ ਸਾਰੇ ਮੈਂਬਰਾਂ ਨੂੰ ਬਹੁਤ ਪਸੰਦ ਆਉਂਦੀ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...
ਸਮੱਗਰੀ
-
ਵਹੀਪਿੰਗ ਕ੍ਰੀਮ 2 ਕੱਪ
- ਖੰਡ ਪਾਊਡਰ 3/4 ਕੱਪ
- ਕੋਕੋ ਪਾਊਡਰ 1/2 ਕੱਪ
- ਠੰਡਾ ਦੁੱਧ 1/2 ਕੱਪ
- ਵੇਨਿਲਾ ਐਕਸਟ੍ਰੈਕਟ 1 ਚੱਮਚ
- ਨਮਕ ਚੁਟਕੀ ਇਕ
ਬਣਾਉਣ ਦੀ ਵਿਧੀ
1.
ਸਭ ਤੋਂ ਪਹਿਲਾਂ ਬਾਊਲ 'ਚ 2 ਕੱਪ ਕ੍ਰੀਮ ਅਤੇ 3/4 ਕੱਪ ਖੰਡ ਪਾਊਡਰ ਪਾ ਕੇ ਬਲੈਂਡਰ ਦੇ ਨਾਲ 1 ਮਿੰਟ ਤੱਕ ਚੰਗੀ ਤਰ੍ਹਾਂ ਨਾਲ ਬਲੈਂਡ ਕਰੋ।
2. ਫਿਰ ਇਸ 'ਚ 1/2 ਚੱਮਚ ਕੋਕੋ ਪਾਊਡਰ 1/2 ਕੱਪ ਠੰਡਾ ਦੁੱਧ, 1 ਚੱਮਚ ਵੇਨਿਲਾ ਐਕਸਟ੍ਰੈਕਟ ਅਤੇ ਚੁਟਕੀ ਇਕ ਨਮਕ ਪਾ ਕੇ ਮਿਕਸ ਕਰੋ।
3. ਫਿਰ ਬਲੈਂਡਰ ਦੇ ਨਾਲ 2 ਮਿੰਟ ਤੱਕ ਦੁਬਾਰਾ ਬਲੈਂਡ ਕਰੋ ਜਦੋਂ ਤੱਕ ਕਿ ਮਿਸ਼ਰਣ ਗਾੜ੍ਹਾ ਨਾ ਹੋ ਜਾਵੇ।
4. ਫਿਰ ਇਸ ਨੂੰ ਏਅਰਟਾਈਟ ਕੰਟੇਨਰ 'ਚ ਪਾ ਕੇ ਫਰਿੱਜ 'ਚ 8 ਘੰਟਿਆਂ ਲਈ ਠੰਡਾ ਹੋਣ ਲਈ ਰੱਖੋ।
5. ਇਸ ਤੋਂ ਬਾਅਦ ਇਸ ਨੂੰ ਫਰਿੱਜ 'ਚ ਕੱਢੋ ਅਤੇ ਸਕੂਪ ਨੂੰ ਗਰਮ ਪਾਣੀ 'ਚ ਡਿਪ ਕਰਕੇ ਫਿਰ ਆਈਸਕ੍ਰੀਮ ਨੂੰ ਸਕੂਪ ਦੇ ਨਾਲ ਕੱਢੋ।
6. ਇਸ ਨੂੰ ਕੋਣ 'ਚ ਭਰੋਂ ਅਤੇ ਸਪਰਿੰਕਲ ਨਾਲ ਗਾਰਨਿਸ਼ ਕਰਕੇ ਸਰਵ ਕਰੋ।