ਕਾਰਾਂ ਦੀ ਦਰਾਮਦਗੀ ''ਤੇ ਕਸਟਮ ਚਾਰਜ ਘਟਾਏਗਾ ਚੀਨ

05/22/2018 8:01:09 PM

ਬੀਜਿੰਗ—ਚੀਨ ਨੇ ਇਕ ਜੁਲਾਈ ਤੋਂ ਵਾਹਨਾਂ ਅਤੇ ਵਾਹਨਾਂ ਦੇ ਸਪੇਅਰ ਪਾਰਟਸ ਦੇ ਕਸਟਮ ਚਾਰਜ (ਦਰਾਮਦਗੀ ਫੀਸ) ਘਟਾਉਣ ਦਾ ਐਲਾਨ ਕੀਤਾ ਹੈ ਕਿ ਜਿਸ ਨਾਲ ਵਿਦੇਸ਼ੀ ਗੱਡੀਆਂ ਸਸਤੀਆਂ ਉਪਲੱਬਧ ਹੋਣਗੀਆਂ। ਚੀਨ ਦੇ ਵਿੱਤ ਮੰਤਰਾਲਾ ਨੇ ਅੱਜ ਇਹ ਐਲਾਨ ਕੀਤਾ ਹੈ ਕਿ ਕਾਰ ਕਸਟਮ ਮਾਮਲੇ 'ਚ 135 ਉਤਾਪਦਾਂ 'ਤੇ ਲੱਗਣ ਵਾਲੀ 25 ਫੀਸਦੀ ਕਸਟਮ ਡਿਊਟੀ ਅਤੇ ਚਾਰ ਉਤਪਾਦਾਂ 'ਤੇ ਲੱਗਣ ਵਾਲੀ 20 ਫੀਸਦੀ ਕਸਟਮ ਡਿਊਟੀ ਨੂੰ 1 ਜੁਲਾਈ ਤੋਂ ਘਟਾ ਕੇ 15 ਫੀਸਦੀ ਕਰ ਦਿੱਤਾ ਜਾਵੇਗਾ।
ਮੰਤਰਾਲੇ ਮੁਤਾਬਕ ਵਾਹਨਾਂ ਦੇ ਸਪੇਅਰ ਪਾਰਟਸ ਦੇ 79 ਉਤਪਾਦਾਂ 'ਤੇ ਲੱਗਣ ਵਾਲੇ 8,10,15,20 ਅਤੇ 25 ਫੀਸਦੀ ਤੱਕ ਦੀ ਕਸਟਮ ਡਿਊਟੀ ਨੂੰ ਘਟਾ ਕੇ 6 ਫੀਸਦੀ ਕੀਤਾ ਜਾਵੇਗਾ।