ਭਾਰਤੀ ਰੈਸਤਰਾਂ ''ਚ ਧਮਾਕਾ : ਦੋ ਸ਼ੱਕੀਆਂ ਦੀ ਤਲਾਸ਼ ''ਚ ਲੱਗੀ ਕੈਨੇਡੀਅਨ ਪੁਲਸ

05/26/2018 6:44:15 PM

ਟੋਰਾਂਟੋ— ਕੈਨੇਡਾ 'ਚ ਪੁਲਸ ਉਨ੍ਹਾਂ ਸ਼ੱਕੀਆਂ ਦੀ ਤਲਾਸ਼ ਕਰ ਰਹੀ ਹੈ, ਜਿਨ੍ਹਾਂ ਨੇ ਓਨਟਾਰੀਓ ਸੂਬੇ 'ਚ ਸਥਿਤ ਇਕ ਭਾਰਤੀ ਰੈਸਤਰਾਂ 'ਚ ਇਕ ਸ਼ਕਤੀਸ਼ਾਲੀ ਬੰਬ ਧਮਾਕਾ ਕੀਤਾ ਸੀ, ਜਿਸ 'ਚ 15 ਲੋਕ ਜ਼ਖਮੀ ਹੋ ਗਏ ਸਨ। ਪੁਲਸ ਨੇ ਦੱਸਿਆ ਕਿ ਵੀਰਵਾਰ ਰਾਤ ਦੋ ਸ਼ੱਕੀ ਆਪਣੇ ਚਿਹਰੇ ਢੱਕ ਕੇ ਬੰਬੇ ਰੈਸਤਰਾਂ 'ਚ ਦਾਖਲ ਹੋਏ ਸਨ ਤੇ ਆਈ.ਈ.ਡੀ. ਸੁੱਟ ਕੇ ਫਰਾਰ ਹੋ ਗਏ। ਰੈਸਤਰਾਂ ਇਥੋਂ ਕਰੀਬ 28 ਕਿਲੋਮੀਟਰ ਦੂਰ ਮਿਸੀਸਾਗਾ 'ਚ ਸਥਿਤ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਘਟਨਾ ਨੂੰ ਲੈ ਕੇ ਸਖਤ ਚਿੰਤਾ ਜ਼ਾਹਿਰ ਕੀਤੀ ਹੈ।
ਉਨ੍ਹਾਂ ਨੇ ਟਵੀਟ ਕੀਤਾ ਕਿ ਅਸੀਂ ਇਸ ਹਿੰਸਾ ਦੇ ਪੀੜਤਾਂ ਦੇ ਨਾਲ ਹਾਂ ਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੇ ਹਾਂ। ਅਸੀਂ ਇਸ ਨੂੰ ਲੈ ਕੇ ਮਿਸੀਸਾਗਾ ਪੁਲਸ ਤੇ ਹੋਰ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ। ਕੈਨੇਡਾ ਦੀ ਇਕ ਨਿਊਜ਼ ਏਜੰਸੀ ਦੇ ਮੁਤਾਬਕ ਰੀਲ ਖੇਤਰੀ ਪੁਲਸ ਮੁਖੀ ਜੇਨਿਫਰ ਇਵਾਂਸ ਨੇ ਕਿਹਾ ਕਿ ਅਜਿਹਾ ਕੋਈ ਸੰਕੇਤ ਨਹੀਂ ਹੈ, ਜਿਸ ਤੋਂ ਪਤਾ ਲੱਗੇ ਕਿ ਇਹ ਕੋਈ ਅੱਤਵਾਦੀ ਘਟਨਾ ਜਾਂ ਫਿਰ ਕੋਈ ਨਫਰਤ ਅਪਰਾਧ ਦੀ ਘਟਨਾ ਹੈ। ਅਸੀਂ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਅਸੀ ਕਿਸੇ ਵੀ ਚੀਜ਼ ਨੂੰ ਖਾਰਿਜ ਨਹੀਂ ਕਰ ਰਹੇ। ਪੁਲਸ ਦਾ ਜ਼ੋਰ ਦੋ ਵਿਅਕਤੀਆਂ ਦੀ ਪਛਾਣ ਕਰਨ ਤੇ ਇਹ ਪਤਾ ਲਗਾਉਣ 'ਤੇ ਹੈ ਕਿ ਇਹ ਹਮਲਾ ਕਿਉਂ ਕੀਤਾ ਗਿਆ ਜਦਕਿ ਇਥੇ ਦੋ ਵੱਖ-ਵੱਕ ਨਿੱਜੀ ਪ੍ਰੋਗਰਾਮ ਚੱਲ ਰਹੇ ਸਨ।