ਬੁੱਧ ਜਯੰਤੀ ਮੌਕੇ ਸ਼੍ਰੀਲੰਕਾ ''ਚ ਮਾਸ ਤੇ ਸ਼ਰਾਬ ਦੀ ਵਿਕਰੀ ''ਤੇ ਪਾਬੰਦੀ

04/26/2018 6:58:10 PM

ਕੋਲੰਬੋ— ਸ਼੍ਰੀਲੰਕਾ ਨੇ ਬੁੱਧ ਜਯੰਤੀ ਮੌਕੇ ਮਾਸ ਅਤੇ ਸ਼ਰਾਬ ਦੀ ਬਿਕਰੀ 'ਤੇ ਅੱਜ ਪਾਬੰਦੀ ਲਗਾ ਦਿੱਤੀ ਹੈ ਅਤੇ ਕੈਸਿਨੋ ਬੰਦ ਕਰਨ ਦਾ ਵੀ ਹੁਕਮ ਦਿੱਤਾ ਹੈ। ਇਥੋਂ ਦੀ ਸਰਕਾਰ ਨੇ ਇਕ ਬਿਆਨ 'ਚ ਕਿਹਾ ਕਿ ਬੁੱਧ ਜਯੰਤੀ ਦੌਰਾਨ ਸੁਪਰਮਾਰਕਿਟ ਅਤੇ ਹੋਟਲਾਂ 'ਚ ਮਾਸ ਅਤੇ ਸ਼ਰਾਬ ਦੀ ਬਿਕਰੀ 'ਤੇ ਪਾਬੰਦੀ ਹੋਵੇਗੀ। ਸਰਕਾਰ ਨੇ ਕਿਹਾ ਕਿ ਇਸ ਮੌਕੇ ਕੈਸਿਨੋ ਵੀ ਬੰਦ ਰਹਿਣਗੇ ਅਤੇ ਕਿਤੇ ਵੀ ਜੂਆ ਖੇਡਣ ਦੀ ਵੀ ਇਜਾਜ਼ਤ ਨਹੀਂ ਹੈ।
ਬਾਰ ਬੁੱਧ ਜਯੰਤੀ ਦੀਆਂ ਛੁੱਟੀਆਂ ਮੌਕੇ ਆਮਤੌਰ 'ਤੇ ਬੰਦ ਹੀ ਰਹਿੰਦੇ ਹਨ ਪਰ ਸੁਪਰਮਾਰਕਿਟਾਂ 'ਚ ਮਾਸ ਦੀ ਬਿਕਰੀ 'ਤੇ ਪਾਬੰਦੀ ਦਾ ਫੈਸਲਾ ਪਹਿਲੀ ਵਾਰ ਲਿਆ ਗਿਆ ਹੈ। ਬੁੱਧ ਆਗੂਆਂ ਦੀ ਸ਼ਿਕਾਇਤ ਸੀ ਕਿ ਮਈ ਦਿਵਸ ਉਤਸਵ ਦੀ ਮਿਤੀ ਵੈਸ਼ਾਖ ਨਾਲ ਮਿਲ ਰਹੀ ਹੈ, ਜਿਸ ਤੋਂ ਬਾਅਦ ਸਰਕਾਰ ਨੇ ਹੈਰਾਨੀਜਨਕ ਫੈਸਲਾ ਲੈਂਦੇ ਹੋਏ ਬੁੱਧ ਜਯੰਤੀ 'ਚ ਇਕ ਹਫਤੇ ਦੀ ਦੇਰੀ ਕੀਤੀ।