ਲੜਕਿਆਂ ਦੀਆਂ ਇਨ੍ਹਾਂ ਆਦਤਾਂ ''ਤੇ ਜਾਨ ਛਿੜਕਦੀਆਂ ਹਨ ਲੜਕੀਆਂ

05/25/2018 5:52:28 PM

ਨਵੀਂ ਦਿੱਲੀ— ਹਰ ਕਿਸੇ 'ਚ ਕੋਈ ਨਾ ਕੋਈ ਖਾਸ ਗੱਲ ਤਾਂ ਹੁੰਦੀ ਹੀ ਹੈ ਪਰ ਕੁਝ ਲੋਕ ਅਜਿਹੇ ਹੁੰਦੇ ਹਨ ਜੋ ਹਰ ਕਿਸੇ ਦੀ ਪਹਿਲੀ ਪਸੰਦ ਹੁੰਦੇ ਹਨ ਜੇ ਗੱਲ ਲੜਕੇ ਦੀ ਕਰੀਏ ਤਾਂ ਉਨ੍ਹਾਂ ਦੀ ਦਮਦਾਰ ਪਰਸਨੈਲਿਟੀ ਕਿਸੇ ਵੀ ਲੜਕੀ ਨੂੰ ਆਪਣੇ ਵੱਲ ਆਕਰਸ਼ਤ ਕਰ ਲੈਂਦੀ ਹੈ। ਲੁੱਕ ਦੇ ਇਲਾਵਾ ਲੜਕਿਆਂ 'ਚ ਕੁਝ ਅਜਿਹੀਆਂ ਗੱਲਾਂ ਹੁੰਦੀਆਂ ਹਨ ਜੋ ਲੜਕੀਆਂ ਨੂੰ ਆਸਾਨੀ ਨਾਲ ਆਪਣੇ ਵੱਲ ਆਕਰਸ਼ਤ ਕਰ ਲੈਂਦੀਆਂ ਹਨ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਗੱਲਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਦੇਖ ਕੇ ਲੜਕੀਆਂ ਉਨ੍ਹਾਂ ਦੇ ਪਿਆਰ 'ਚ ਪੈ ਜਾਂਦੀਆਂ ਹਨ ਅਤੇ ਉਨ੍ਹਾਂ 'ਤੇ ਜਾਨ ਛਿੜਕਦੀਆਂ ਹਨ।
1. ਹਮੇਸ਼ਾ ਮੁਸਕਰਾਉਣ ਵਾਲੇ ਲੜਕੇ
ਲੜਕੀਆਂ ਨੂੰ ਮੁਸਕਰਾਉਣ ਵਾਲੇ ਲੜਕੇ ਬਹੁਤ ਪਸੰਦ ਹੁੰਦੇ ਹਨ। ਜਦੋਂ ਕੋਈ ਵੀ ਇਨਸਾਨ ਮੁਸਕਰਾਉਂਦਾ ਹੈ ਤਾਂ ਉਹ ਦੂਜੇ ਇਨਸਾਨ ਨੂੰ ਵੀ ਮੁਸਕਰਾਉਣ 'ਤੇ ਮਜ਼ਬੂਰ ਕਰ ਦਿੰਦਾ ਹੈ। ਉਂਝ ਵੀ ਲੜਕੀਆਂ ਨੂੰ ਅਜਿਹੇ ਲੜਕੇ ਜ਼ਿਆਦਾ ਚੰਗੇ ਲੱਗਦੇ ਹਨ ਜੋ ਉਨ੍ਹਾਂ ਨੂੰ ਹੱਸਾ ਸਕਣ। ਇਹੀ ਕਾਰਨ ਹੈ ਕਿ ਲੜਕੀਆਂ ਨੂੰ ਮੁਸਕਰਾਉਣ ਵਾਲੇ ਲੜਕੇ ਚੰਗੇ ਲੱਗਦੇ ਹਨ। ਉਨ੍ਹਾਂ ਦੀ ਮੁਸਕਰਾਹਟ ਦੇਖ ਕੇ ਉਹ ਉਨ੍ਹਾਂ ਵੱਲ ਖਿੱਚੀਆਂ ਚਲੀਆਂ ਜਾਂਦੀਆਂ ਹਨ।
2. ਆਤਮ-ਵਿਸ਼ਵਾਸੀ ਲੜਕੇ
ਲੜਕੀਆਂ ਨੂੰ ਆਤਮ-ਵਿਸ਼ਵਾਸ ਨਾਲ ਭਰੇ ਲੜਕੇ ਬਹੁਤ ਚੰਗੇ ਲੱਗਦੇ ਹਨ ਕਿਉਂਕਿ ਜ਼ਿਆਦਾ ਤਰ ਲੜਕਿਆਂ ਨੂੰ ਲੱਗਦਾ ਹੈ ਕਿ ਜੋ ਲੜਕੇ ਆਤਮਵਿਸ਼ਵਾਸੀ ਹੁੰਦੇ ਹਨ ਉਹ ਜ਼ਿੰਦਗੀ 'ਚ ਬਹੁਤ ਤਰੱਕੀ ਕਰਦੇ ਹਨ।
3. ਬਿੰਦਾਸ ਲੜਕੇ
ਅਕਸਰ ਔਰਤਾਂ ਬਿੰਦਾਸ ਟਾਈਪ ਦੇ ਮਰਦਾਂ ਵੱਲ ਜਲਦੀ ਆਕਰਸ਼ਤ ਹੋ ਜਾਂਦੀਆਂ ਹਨ। ਇਨ੍ਹਾਂ ਦੇ ਐਡਵੈਂਚਰਸ, ਚਾਹੇ ਉਹ ਬਾਈਕ ਚਲਾਉਣਾ ਹੋਵੇ ਜਾਂ ਆਫਿਸ ਤੋਂ ਭੱਜ ਕੇ ਮਿਲਣ ਆਉਣਾ ਹੋਵੇ ਜਾਂ ਕੁਝ ਹੋਰ ਬਿੰਦਾਸ ਕੰਮ। ਕੁਝ ਲੜਕੀਆਂ ਇਸ ਤਰ੍ਹਾਂ ਦੇ ਲੜਕਿਆਂ 'ਤੇ ਲੱਟੂ ਹੋ ਜਾਂਦੀਆਂ ਹਨ।
4. ਸਾਰਿਆਂ ਨੂੰ ਸਨਮਾਨ ਦੇਣ ਵਾਲੇ
ਸਾਰਿਆਂ ਨੂੰ ਸਨਮਾਨ ਦੇਣ ਵਾਲੇ ਲੜਕੇ ਵੀ ਲੜਕੀਆਂ ਨੂੰ ਬਹੁਤ ਪਸੰਦ ਆਉਂਦੇ ਹਨ। ਕਿਸੇ ਨੂੰ ਵੀ ਛੋਟਾ ਨਾ ਸਮਝਣ ਵਾਲੇ ਲੜਕੇ ਹਰ ਲੜਕੀ ਦੀ ਪਹਿਲੀ ਪਸੰਦ ਹੁੰਦੇ ਹਨ। ਜਦੋਂ ਤੁਸੀਂ ਕਿਸੇ ਨੂੰ ਸਨਮਾਨ ਦਿਓਗੇ ਤਾਂ ਉਹ ਤੁਹਾਨੂੰ ਸਨਮਾਨ ਭਰੀ ਨਜ਼ਰਾਂ ਨਾਲ ਦੇਖੇਗਾ ਅਤੇ ਤੁਹਾਨੂੰ ਪਸੰਦ ਕਰੇਗਾ।
5. ਰੋਮਾਂਟਿਕ ਲੜਕੇ
ਰੋਮਾਂਟਿਕ ਲੜਕੇ ਵੀ ਲੜਕੀਆਂ ਨੂੰ ਬਹੁਤ ਪਸੰਦ ਹੁੰਦੇ ਹਨ। ਇਸ ਤਰ੍ਹਾਂ ਦੇ ਮਰਦ ਰੋਮਾਂਸ 'ਚ ਵਿਸ਼ਵਾਸ ਰੱਖਦੇ ਹਨ ਅਤੇ ਥੋੜ੍ਹੇ ਫਿਲਮੀ ਹੁੰਦੇ ਹਨ। ਉਹ ਆਪਣੀ ਗਰਲਫ੍ਰੈਂਡ ਲਈ ਹਮੇਸ਼ਾ ਫੁੱਲ, ਬੁਕੇ ਜਾਂ ਚਾਕਲੇਟ ਲੈ ਕੇ ਆਉਂਦੇ ਹਨ। ਕੈਂਡਲ ਲਾਈਟ ਡਿਨਰ ਕਰਵਾਉਂਦੇ ਹੈ। ਵਾਰ-ਵਾਰ ਫੋਨ ਕਰਦੇ ਹਨ ਅਤੇ ਅਕਸਰ ਇਹ ਅਹਿਸਾਸ ਕਰਵਾਉਂਦੇ ਹਨ ਕਿ ਤੁਸੀਂ ਹਮੇਸ਼ਾ ਉਨ੍ਹਾਂ ਦੇ ਖਿਆਲਾਂ 'ਚ ਰਹਿੰਦੀ ਹੋ ਅਤੇ ਉਹ ਤੁਹਾਨੂੰ ਭੁੱਲ ਨਹੀਂ ਪਾਉਂਦੇ। ਇਸ ਤਰ੍ਹਾਂ ਦੇ ਲੜਕੇ ਹਰ ਲੜਕੀ ਦੇ ਦਿਲ 'ਤੇ ਰਾਜ ਕਰਦੇ ਹਨ।