ਬ੍ਰੇਕਅਪ ਮਗਰੋਂ ਕੀਤਾ ਪ੍ਰੇਮਿਕਾ ਦਾ ਕਤਲ, ਆਖਰੀ ਸਾਹ ਤਕ ਤੜਫਦੀ ਨੂੰ ਰਿਹਾ ਦੇਖਦਾ

05/18/2018 9:19:04 AM

ਝਾੜਮਾਜਰੀ— ਬਰਟੋਵਾਲਾ ਦੇ ਝਾੜਮਾਜਰੀ 'ਚ ਬ੍ਰੇਕਅਪ ਕਾਰਨ ਗੁੱਸੇ 'ਚ ਆਏ ਊਨਾ ਨਿਵਾਸੀ ਨੌਜਵਾਨ ਅਖਿਲ ਨੇ ਅੰਬ ਨਿਵਾਸੀ 20 ਸਾਲਾ ਕੁੜੀ ਆਂਚਲ ਦਾ ਗਲਾ ਵੱਢ ਦਿੱਤਾ। ਵੀਰਵਾਰ ਤੜਕੇ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਆਂਚਲ ਨੂੰ ਬਚਾਉਣ ਆਈ ਉਸ ਦੀ ਸਹੇਲੀ ਮੋਨਿਕਾ 'ਤੇ ਵੀ ਉਸ ਨੇ ਚਾਕੂ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ। ਉਸ ਨੇ ਕਿਸੇ ਤਰ੍ਹਾਂ ਉੱਥੋਂ ਭੱਜ ਕੇ ਜਾਨ ਬਚਾਈ ਅਤੇ ਘਟਨਾ ਦੀ ਜਾਣਕਾਰੀ ਹੋਸਟਲ ਵਾਰਡਨ ਨੂੰ ਦਿੱਤੀ। ਵਾਰਡਨ ਦੋਹਾਂ ਕੁੜੀਆਂ ਨੂੰ ਹਸਪਤਾਲ ਲੈ ਕੇ ਗਈ। ਹਸਪਤਾਲ 'ਚ ਡਾਕਟਰਾਂ ਨੇ ਦੱਸਿਆ ਕਿ ਆਂਚਲ ਦੀ ਮੌਤ ਹੋ ਚੁੱਕੀ ਹੈ। ਮੋਨਿਕਾ ਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ ਗਿਆ ਹੈ। ਬੱਦੀ ਦੇ ਐੱਸ. ਪੀ. ਨੇ ਦੱਸਿਆ ਕਿ ਦੋਸ਼ੀ ਅਖਿਲ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਉਸ ਨੇ ਜ਼ੁਰਮ ਵੀ ਕਬੂਲ ਕਰ ਲਿਆ ਹੈ। 
ਕਤਲ ਦੇ ਬਾਅਦ ਕਮਰੇ 'ਚ ਜਾ ਕੇ ਸੌਂ ਗਿਆ—
ਅਖਿਲ ਅਤੇ ਆਂਚਲ ਇਕ-ਦੂਜੇ ਨੂੰ ਤਕਰੀਬਨ ਦੋ ਸਾਲਾਂ ਤੋਂ ਜਾਣਦੇ ਸਨ। ਪਿਛਲੇ ਕੁੱਝ ਸਮੇਂ ਤੋਂ ਆਂਚਲ ਉਸ ਨਾਲ ਗੱਲ ਨਹੀਂ ਕਰ ਰਹੀ ਸੀ ਅਤੇ ਉਸ ਦਾ ਫੋਨ ਨੰਬਰ ਵੀ ਬਲਾਕਲਿਸਟ 'ਚ ਪਾ ਦਿੱਤਾ ਸੀ। ਇਸ ਬ੍ਰੇਕਅਪ ਤੋਂ ਨਾਰਾਜ਼ ਅਖਿਲ ਵੀਰਵਾਰ ਤੜਕੇ 5 ਵਜੇ ਆਂਚਲ ਦੇ ਅਪਾਰਟਮੈਂਟ 304ਬੀ-9 'ਚ ਪੁੱਜ ਗਿਆ। ਉੱਥੇ ਆਂਚਲ ਤਿੰਨ ਹੋਰ ਲੜਕੀਆਂ ਨਾਲ ਰਹਿ ਰਹੀ ਸੀ। ਅਖਿਲ ਚੁੱਪ-ਚਾਪ ਉਸ ਦੇ ਕਮਰੇ 'ਚ ਦਾਖਲ ਹੋਇਆ। ਉਸ ਨੇ ਚਾਕੂ ਨਾਲ ਉਸ ਦਾ ਗਲਾ ਵੱਢ ਦਿੱਤਾ ਅਤੇ ਉਸ ਨੂੰ ਤੜਫਦਾ ਹੋਇਆ ਦੇਖਦਾ ਰਿਹਾ। ਉਹ ਤਦ ਤਕ ਕਮਰੇ 'ਚੋਂ ਨਹੀਂ ਗਿਆ ਜਦ ਤਕ ਉਸ ਦੀ ਮੌਤ ਨਹੀਂ ਹੋ ਗਈ। ਇਸ ਦੇ ਬਾਅਦ ਉਹ ਆਪਣੇ ਅਪਾਰਟਮੈਂਟ 302ਬੀ-6 'ਚ ਜਾ ਕੇ ਸੌਂ ਗਿਆ, ਜਿਵੇਂ ਕੁੱਝ ਹੋਇਆ ਹੀ ਨਾ ਹੋਵੇ। ਇਸ ਮਗਰੋਂ ਪੁਲਸ ਕਾਰਵਾਈ 'ਚ ਉਸ ਨੂੰ ਹਿਰਾਸਤ 'ਚ ਲਿਆ ਗਿਆ।