ਦਾਨਾਪੁਰ: ਸਗੁਨਾ ਮੋੜ ''ਤੇ ਬੰਬ ਬਲਾਸਟ, 2 ਬੱਚੇ ਜ਼ਖਮੀ

06/06/2018 1:22:52 PM

ਪਟਨਾ— ਰਾਜਧਾਨੀ ਪਟਨਾ ਨੇੜੇ ਦਾਨਾਪੁਰ ਨਾਲ ਲੱਗਦੇ ਸਗੁਨਾ ਮੋੜ ਨੇੜੇ ਸਥਿਤ ਇਕ ਕਬਰਸਤਾਨ 'ਚ ਅਚਾਨਕ ਇਕ ਬੰੰਬ ਧਮਾਕਾ ਹੋਇਆ ਹੈ। ਬੰਬ ਧਮਾਕੇ 'ਚ ਦੋ ਬੱਚਿਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਸਵੇਰੇ 9ਵਜੇ ਕਰੀਬ ਇੱਥੇ ਬੰਬ ਵਿਸਫੋਟ ਹੋਇਆ। ਬੰਬ ਵਿਸਫੋਟ ਦੇ ਬਾਅਦ ਇਲਾਕੇ 'ਚ ਹੜਕੰਪ ਮਚ ਗਿਆ ਜ਼ਖਮੀ ਬੱਚਿਆਂ ਨੂੰ ਤੁਰੰਤ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪੁਲਸ ਨੂੰ ਸੂਚਨਾ ਮਿਲਦੇ ਹੀ ਘਟਨਾ ਸਥਾਨ 'ਤੇ ਪੁੱਜ ਜਾਂਚ 'ਚ ਜੁੱਟ ਗਈ ਹੈ। 
ਪੁਲਸ ਨੇ ਮੌਕੇ ਤੋਂ ਇਕ ਜ਼ਿੰਦਾ ਬੰਬ ਵੀ ਬਰਾਮਦ ਕੀਤਾ ਹੈ। ਜ਼ਿੰਦਾ ਬੰਬ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬੰਬ ਨਿਰੋਧਕ ਦਸਤੇ ਨੂੰ ਵੀ ਬਹੁਤ ਸਮੇਂ ਪਹਿਲੇ ਹੀ ਸੂਚਨਾ ਦਿੱਤੀ ਗਈ ਹੈ। ਪੁਲਸ ਇਲਾਕੇ ਦੀ ਜਾਂਚ ਕਰ ਰਹੀ ਹੈ। ਬੰਬ ਧਮਾਕੇ ਅਤੇ ਜ਼ਿੰਦਾ ਬੰਬ ਮਿਲਣ ਕਾਰਨ ਲੋਕਾਂ 'ਚ ਬਹੁਤ ਦਹਿਸ਼ਤ ਫੈਲੀ ਹੋਈ ਹੈ। ਕਿਸੇ ਨੂੰ ਨਹੀਂ ਪਤਾ ਕਿ ਬੰਬ ਕਿੱਥੇ ਤੋਂ ਅਤੇ ਕਿਸ ਨੇ ਇੱਥੇ ਰੱਖਿਆ ਹੈ। ਲੋਕਾਂ ਨੂੰ ਇੱਥੇ ਜ਼ੋਰਦਾਰ ਧਮਾਕਾ ਸੁਣਿਆ ਤਾਂ ਘਟਨਾ ਸਥਾਨ 'ਤੇ ਪੁੱਜੇ। ਦੋ ਬੱਚੇ ਜ਼ਖਮੀ ਸਨ। ਜ਼ਖਮੀ ਬੱਚਿਆਂ ਦਾ ਨਾਮ ਰੌਸ਼ਨ ਅਤੇ ਸੂਰਜ ਦੱਸਿਆ ਜਾ ਰਿਹਾ ਹੈ। ਬੱਚੇ ਇੱਥੇ ਘਾਹ ਵੱਢ ਰਹੇ ਸਨ। ਉਸੀ ਘਾਹ ਵਿਚਕਾਰ ਬੰਬ ਰੱਖਿਆ ਸੀ ਜੋ ਅਚਾਨਕ ਬਲਾਸਟ ਹੋ ਗਿਆ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਚੋਣਾਂ ਨੂੰ ਲੈ ਕੇ ਦਹਿਸ਼ਤ ਫੈਲਾਉਣ ਨੂੰ ਲੈ ਕੇ ਅਜਿਹਾ ਕੀਤਾ ਜਾ ਸਕਦਾ ਹੈ। ਜਾਂਚ ਦੇ ਬਾਅਦ ਹੀ ਪੁਲਸ ਕਿਸੇ ਤਰ੍ਹਾਂ ਜਵਾਬ ਦੇਣ ਦੀ ਗੱਲ ਕਹਿ ਰਹੀ ਹੈ।