ਬਠਿੰਡਾ ਵਿਖੇ ਹੋਈ ਰੇਸ ''ਚ ਸਾਈਕਲ ਸ਼ੌਕਿਨਾਂ ਨੇ ਲਿਆ ਹਿੱਸਾ

05/21/2018 3:37:12 PM

ਬੁਢਲਾਡਾ (ਬਾਂਸਲ) : ਬਠਿੰਡਾ ਵਿਖੇ ਹੋਈ ਬੀ. ਸੀ. ਜੀ. ਨਾਇਟ ਰਾਈਡਰ ਸੀਜ਼ਨ 2 ਦੀ ਸਾਈਕਲ ਰੇਸ 'ਚ ਬੁਢਲਾਡਾ ਤੋਂ ਸਾਈਕਲ ਗਰੁੱਪ ਦੇ ਤਿੰਨ ਮੈਂਬਰਾਂ ਨੇ ਭਾਗ ਲਿਆ। ਸਾਈਕਲ ਗਰੁੱਪ ਦੇ ਮੈਂਬਰ ਡਾ. ਕਪਲਾਸ਼ ਕੁਮਾਰ ਨੇ ਦੱਸਿਆ ਕਿ ਇਹ ਰੇਸ ਪਹਿਲਾਂ ਵੀ ਹੋ ਚੁੱਕੀ ਹੈ ਤੇ ਇਸ 'ਚ ਲਗਭਗ ਪੂਰੇ ਪੰਜਾਬ ਤੋਂ ਸਾਈਕਲ ਰਾਇਡਰ ਹਿੱਸਾ ਲੈਂਦੇ ਹਨ। ਉਨ੍ਹਾਂ ਦੱਸਿਆ ਕਿ ਬੁਢਲਾਡਾ ਤੋਂ ਵੀ ਸਾਈਕਲ ਦੇ ਸ਼ੌਕਿਨਾਂ ਨੇ ਸਾਈਕਲ ਗਰੁੱਪ ਬਣਾ ਕੇ ਇਸ ਰੇਸ 'ਚ ਹਿੱਸਾ ਲੈਣ ਲਈ ਆਪਣੀਆਂ ਤਿਆਰੀਆਂ ਕਈ ਮਹੀਨਿਆਂ ਤੋਂ ਸ਼ੁਰੂ ਕੀਤੀਆਂ ਹੋਈਆਂ ਸਨ। 
ਉਨ੍ਹਾਂ ਦੱਸਿਆ ਕਿ ਇਸ ਰੇਸ 'ਚ ਸ਼ਹਿਰ ਤੋਂ ਤਿੰਨ ਸਾਈਕਲ ਰਾਇਡਰ ਰਮਨ ਗਰਗ, ਕੁਨਾਲ ਜਲਾਨ ਅਤੇ ਅਮਿਤ ਕੁਮਾਰ ਨੇ 100 ਕਿਲੋਮੀਟਰ ਰੇਸ 'ਚ ਹਿੱਸਾ ਲਿਆ, ਜਿਨ੍ਹਾਂ ਨੇ ਬਠਿੰਡਾ ਤੋਂ ਕੋਟਕਪੂਰਾ ਦਾ ਸਫਰ ਪਾਰ ਕੀਤਾ। ਸਾਈਕਲ ਗਰੁੱਪ ਦੇ ਮੈਂਬਰ ਰਮਨ ਕੁਮਾਰ ਨੇ ਦੱਸਿਆ ਕਿ ਸਾਈਕਲ ਚਲਾਉਣ ਨਾਲ ਜਿੱਥੇ ਸਰੀਰ 'ਚ ਬਿਮਾਰੀਆਂ ਦਾ ਖਾਤਮਾ ਹੁੰਦਾ ਹੈ, ਉਥੇ ਸਰੀਰ ਤੰਦਰੁਸਤ ਵੀ ਰਹਿੰਦਾ ਹੈ।