ਬੀਅਰ ਦੀਆਂ ਬੋਤਲਾਂ ਨਾਲ ਬਣਿਆ ਹੈ ਇਹ ਅਨੌਖਾ ਮੰਦਰ

05/16/2018 4:50:20 PM

ਥਾਈਲੈਂਡ — ਤੁਸੀਂ ਮਿੱਟੀ ਅਤੇ ਪੱਥਰਾਂ ਨਾਲ ਬਣੀਆਂ ਇਮਾਰਤਾਂ ਬਾਰੇ ਬਹੁਤ ਸੁਣਿਆ ਹੋਵੇਗਾ ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਮੰਦਰ ਬਾਰੇ ਦੱਸਾਂਗੇ ਜੋ ਬੀਅਰ ਦੀਆਂ ਖਾਲੀ ਬੋਤਲਾਂ ਨਾਲ ਬਣਿਆ ਹੈ। ਥਾਈਲੈਂਡ 'ਚ ਬਣਿਆ ਇਹ ਮੰਦਰ ਬੁੱਧ ਭਗਵਾਨ ਦਾ ਹੈ, ਜੋ ਬੋਧ ਭਿਖਸ਼ੂਆਂ ਨੇ ਬਣਵਾਇਆ ਹੈ।

ਇਸ ਅਦੁੱਤੀ ਮੰਦਰ ਨੂੰ ਦੇਖਣ ਲਈ ਲੋਕ ਦੂਰ-ਦੂਰ ਤੋਂ ਆਉਂਦੇ ਹਨ। ਥਾਈਲੈਂਡ ਦੇ ਸਿਸਕੇਟ ਪ੍ਰਾਂਤ ਦੇ ਬੋਧ ਭਿਖਸ਼ੂਆਂ ਨੇ ਲਗਭਗ 10 ਲੱਖ ਬੋਤਲਾਂ ਨਾਲ ' ਪ ਮਹਾ ਚੇਦਿ ਖੇਦ' ਨਾਂ ਦਾ ਇਹ ਮੰਦਰ ਬਣਾਇਆ।ਇਸ ਮੰਦਰ ਦਾ ਇਕ ਹਿੱਸਾ ਹਰੇ ਅਤੇ ਭੂਰੇ ਰੰਗ ਦੀਆਂ ਬੋਤਲਾਂ ਨਾਲ ਬਣਿਆ ਹੈ।

ਇੱਥੋਂ ਦੀਆਂ ਦੀਵਾਰਾਂ 'ਤੇ ਬੋਤਲਾਂ ਨਾਲ ਸੁੰਦਰ ਕਲਾਕ੍ਰਿਤੀਆਂ ਬਣਾਈਆਂ ਗਈਆਂ ਹਨ ਜੋ ਦੇਖਣ 'ਚ ਕਾਫੀ ਅਦਭੁੱਤ ਲੱਗਦੀਆਂ ਹਨ।

ਮੰਦਰ ਦੀਆਂ ਦੀਵਾਰਾਂ 'ਤੇ ਬੋਤਲਾਂ ਨਾਲ ਬਣੇ ਡਿਜ਼ਾਈਨ ਤੁਹਾਡੇ ਦਿਲ ਨੂੰ ਛੂਹ ਜਾਣਗੇ।  ਇਸ ਮੰਦਰ ਨੂੰ ਦੇਖ ਕੇ ਇਹ ਸਾਬਤ ਹੋ ਜਾਂਦਾ ਹੈ ਕਿ ਬੇਕਾਰ ਪਈਆਂ ਚੀਜ਼ਾਂ ਦੀ ਵਰਤੋਂ ਕਰ ਕੇ ਖੂਬਸੂਰਤ ਇਮਾਰਤ ਬਣਾਈ ਜਾ ਸਕਦੀ ਹੈ।