ਬੇਕ ਕਰਕੇ ਬਣਾਓ Baked Veggie Toast

05/21/2018 3:37:44 PM

ਮੁੰਬਈ (ਬਿਊਰੋ)—  ਟੋਸਟ ਤਾਂ ਸਾਰਿਆਂ ਦੇ ਹੀ ਮਨਪਸੰਦੀ ਹੁੰਦੇ ਹਨ। ਇਸ ਨੂੰ ਦੇਖਦੇ ਹੀ ਮੂੰਹ 'ਚ ਪਾਣੀ ਆਉਣ ਲੱਗਦਾ ਹੈ। ਅੱਜ ਅਸੀਂ ਤੁਹਾਨੂੰ ਮਿਕਸ ਸਬਜ਼ੀਆਂ ਤੋਂ ਤਿਆਰ ਬਹੁਤ ਹੀ ਸੁਆਦ ਵੈਜੀ ਟੋਸਟ ਦੀ ਰੈਸਿਪੀ ਬਾਰੇ ਦੱਸਣ ਜਾ ਰਹੇ ਹਾਂ। ਇਸ ਨੂੰ ਬਣਾਉਣਾ ਬਹੁਤ ਆਸਾਨ ਹੈ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ—
ਮੱਖਣ - 2 ਚੱਮਚ
ਲਸਣ - 1 ਚੱਮਚ
ਮੈਦਾ - 1 ਚੱਮਚ
ਦੁੱਧ -  200 ਮਿ.ਲੀ.
ਸਵੀਟ ਕਾਰਨ - 70 ਗ੍ਰਾਮ
ਬ੍ਰੋਕੋਲੀ - 45 ਗ੍ਰਾਮ
ਗਾਜਰ - 45 ਗ੍ਰਾਮ
ਹਰੀਆਂ ਫਲੀਆਂ - 45 ਗ੍ਰਾਮ
ਮਸ਼ਰੂਮ - 30 ਗ੍ਰਾਮ
ਨਮਕ - 1 ਚੱਮਚ
ਕਾਲੀ ਮਿਰਚ - 1/2 ਚੱਮਚ
ਇਤਾਲਵੀ ਮਸਾਲਾ - 1/2 ਚੱਮਚ
ਚਿੱਲੀ ਫਲੈਕਸ - 1/2 ਚੱਮਚ
ਬਰੈੱਡ ਸਲਾਈਸ - 7-8
ਮੱਖਣ - ਸੁਆਦ ਲਈ
ਪਿੱਜ਼ਾ ਸਾਓਸ - ਸੁਆਦ ਲਈ
ਮੋਜ਼ਰੈਲਾ ਚੀਜ਼ - ਸੁਆਦ ਲਈ
ਵਿਧੀ—
1. ਪੈਨ ਵਿਚ 2 ਚੱਮਚ ਮੱਖਣ ਗਰਮ ਕਰਕੇ 1 ਚੱਮਚ ਲਸਣ ਪਾ ਕੇ 1 ਮਿੰਟ ਤੱਕ ਪਕਾਓ।
2. ਹੁਣ 1 ਚੱਮਚ ਮੈਦਾ ਮਿਲਾਓ ਅਤੇ ਫਿਰ 200 ਮਿ.ਲੀ. ਦੁੱਧ ਪਾ ਕੇ ਉਬਾਲ ਲਓ।
3. ਫਿਰ ਇਸ ਵਿਚ 70 ਗ੍ਰਾਮ ਸਵੀਟ ਕਾਰਨ, 45 ਗ੍ਰਾਮ ਬ੍ਰੋਕਲੀ, 45 ਗ੍ਰਾਮ ਗਾਜਰ, 45 ਗ੍ਰਾਮ ਹਰੀਆਂ ਫਲੀਆਂ, 30 ਗ੍ਰਾਮ ਮਸ਼ਰੂਮ ਪਾ ਕੇ ਮਿਲਾਓ।
4. ਹੁਣ 1 ਚੱਮਚ ਨਮਕ, 1/2 ਚੱਮਚ ਕਾਲੀ ਮਿਰਚ, 1/2 ਚੱਮਚ ਇਤਾਲਵੀ ਮਸਾਲਾ, 1/2 ਚੱਮਚ ਚਿੱਲੀ ਫਲੈਕਸ ਮਿਲਾ ਕੇ 5 ਤੋਂ 7 ਮਿੰਟ ਤੱਕ ਪਕਾਓ।
5. ਹੁਣ ਇਸ ਮਿਸ਼ਰਣ ਨੂੰ ਬਾਊਲ 'ਚ ਕੱਢ ਕੇ ਇਕ ਪਾਸੇ ਰੱਖੋ।
6. ਬਰੈੱਡ ਸਲਾਈਸ ਲੈ ਕੇ ਇਸ ਨੂੰ ਗੋਲ ਆਕਾਰ ਵਿਚ ਕੱਟ ਲਓ।
7. ਦੂਜਾ ਬਰੈੱਡ ਸਲਾਈਸ ਲੈ ਕੇ ਉਸ ਤੇ ਮੱਖਣ ਲਗਾਓ।
8. ਹੁਣ ਇਸ ਦੇ 'ਤੇ ਪਹਿਲਾਂ ਕੱਟ ਲਗਾਓ ਅਤੇ ਬਰੈੱਡ ਸਲਾਈਸ ਰੱਖੋ ਅਤੇ ਇਸ ਦੇ 'ਚ ਪਿੱਜ਼ਾ ਸਾਓਸ ਫੈਲਾਓ।
9. ਫਿਰ ਇਸ ਵਿਚ ਤਿਆਰ ਕੀਤਾ ਮਿਸ਼ਰਣ ਭਰੋ ਅਤੇ ਇਸ ਦੇ 'ਤੇ ਮੋਜ਼ਰੈਲਾ ਚੀਜ਼ ਪਾਓ।
10. ਹੁਣ ਇਸ ਨੂੰ ਓਵਨ 'ਚ 400 ਡਿੱਗਰੀ ਐੱਫ/200 ਡਿੱਗਰੀ ਸੀ 'ਤੇ 10 ਮਿੰਟ ਬੇਕ ਕਰੋ, ਜਦੋਂ ਤੱਕ ਚੀਜ਼ ਮੈਲਟ ਨਾ ਹੋ ਜਾਵੇ।
11. ਵੈਜੀ ਟੋਸਟ ਬਣ ਕੇ ਤਿਆਰ ਹੈ। ਇਸ ਨੂੰ ਸਾਓਸ ਨਾਲ ਸਰਵ ਕਰੋ।