ਸਾਵਧਾਨ: ਭੁੱਲ ਕੇ ਵੀ ਨਾ ਖਰੀਦੋ ਇਨ੍ਹਾਂ ਕੰਪਨੀਆਂ ਦੇ ਫੋਨ, ਪ੍ਰੀਇੰਸਟਾਲ ਆ ਰਿਹੈ Virus

05/25/2018 3:42:46 PM

ਜਲੰਧਰ— ਜੇਕਰ ਤੁਸੀਂ ਇਸ ਸਮੇਂ ਐਂਡਰਾਇਡ ਸਮਾਰਟਫੋਨ ਖਰੀਦਣ ਦੀ ਸੋਚ ਰਹੇ ਹੋ ਤਾਂ ਸਾਵਧਾਨ ਹੋ ਜਾਓ। ਦਰਅਸਲ ਅਵਾਸਟ ਥ੍ਰੈਟ ਲੈਬਸ ਨੇ ਕਾਜੀਲੂਨ ਨਾਂ ਦੇ ਐਡਵੇਅਰ ਦੀ ਪਛਾਣ ਕੀਤੀ ਹੈ ਜੋ ਮਾਈਫੋਨ, ਆਰਕੋਸ ਅਤੇ ਜ਼ੈੱਡ.ਟੀ.ਈ. ਵਰਗੀਆਂ ਕੰਪਨੀਆਂ ਐਂਡਰਾਇਡ ਡਿਵਾਈਸ 'ਚ ਪਹਿਲਾਂ ਤੋਂ ਹੀ ਇੰਸਟਾਲ ਰਹਿੰਦਾ ਹੈ। ਇਹ ਐਡਵੇਅਰ ਯੂਜ਼ਰਸ ਦੇ ਬ੍ਰਾਊਜ਼ਰ 'ਚ ਵੈੱਬਪੇਜ 'ਤੇ ਇਕ ਐਡ ਜਾਂ ਸਕਰੀਨ 'ਤੇ ਇਕ ਓਵਰਲੇ ਬਣਾ ਦਿੰਦਾ ਹੈ। ਇਨ੍ਹਾਂ 'ਚੋਂ ਜ਼ਿਆਦਾਤਰ ਡਿਵਾਈਸ ਗੂਗਲ ਦੁਆਰਾ ਪ੍ਰਮਾਣਿਤ ਨਹੀਂ ਹੁੰਦੇ ਹਨ। ਅਵਾਸਟ ਥ੍ਰੈਟ ਲੈਬਸ ਨੇ ਦੱਸਿਆ ਕਿ ਇਸ ਐਡਵੇਅਰ ਦਾ ਲੇਟੈਸਟ ਵਰਜ਼ਨ ਕਰੀਬ 18,000 ਡਿਵਾਈਸ 'ਚ ਪਾਇਆ ਗਿਆ ਹੈ। ਇਹ ਡਿਵਾਈਸਿਸ ਰੂਸ, ਇਟਲੀ, ਜਰਮਨੀ, ਭਾਰਤ, ਯੂ.ਕੇ. ਅੇਤ ਅਮਰੀਕਾ ਸਮੇਤ 100 ਤੋਂ ਵੀ ਜ਼ਿਆਦਾ ਦੇਸ਼ਾਂ 'ਚ ਮੌਜੂਦ ਹਨ। ਅਵਾਸਟ ਥ੍ਰੈਟ ਲੈਬਸ ਮੁਤਾਬਕ ਐਡਵੇਅਰ ਘੱਟੋ-ਘੱਟ ਤਿੰਨ ਸਾਲਾਂ ਤੋਂ ਸਰਗਰਮ ਰਹੇ ਹਨ। ਇਨ੍ਹਾਂ ਐਡਵੇਅਰ ਨੂੰ ਹਟਾਉਣਾ ਕਾਫੀ ਮੁਸ਼ਕਲ ਹੁੰਦਾ ਹੈ। 

ਇੰਝ ਕਰੋ ਪਛਾਣ
ਇਸ ਕਲੀਜੂਨ ਨੂੰ ਡਿਐਕਟੀਵੇਟ ਕਰਨ ਲਈ ਯੂਜ਼ਰਸ ਨੂੰ ਸਭ ਤੋਂ ਪਹਿਲਾਂ ਸੈਟਿੰਗਸ 'ਚ ਜਾ ਕੇ ਐਡਵੇਅਰ ਨੂੰ ਲੱਭਣਾ ਹੋਵੇਗਾ ਜੋ ਆਮ ਐਂਡਰਾਇਡ ਆਈਕਨ ਦੇ ਨਾਲ ਕ੍ਰੈਸ਼ਸਰਵਿਸ ਜਾਂ ਟਰਮਿਨਲ ਦੇ ਨਾਂ ਨਾਲ ਹੋ ਸਕਦੇ ਹਨ। ਇਸ ਤੋਂ ਬਾਅਦ ਜੇਕਰ ਇਹ ਉਪਲੱਬਧ ਹੈ ਤਾਂ ਐਪਸ ਦੇ ਪੇਜ 'ਤੇ ਡਿਸੇਬਲ ਦੇ ਬਟਨ 'ਤੇ ਕਲਿੱਕ ਕਰ ਸਕਦੇ ਹਨ। ਇਹ ਐਡਵੇਅਰ ਨੂੰ ਡਿਐਕਟੀਵੇਟ ਕਰ ਦੇਵੇਗਾ ਪਰ ਇਹ ਸੁਵਿਧਾ ਐਂਡਰਾਇਡ ਦੇ ਵਰਜ਼ਨ 'ਤੇ ਨਿਰਭਰ ਕਰਦੀ ਹੈ। 

ਪਹਿਲਾਂ ਵੀ ਹੋਇਆ ਸੀ ਮਾਲਵੇਅਰ ਅਟੈਕ
ਦੱਸ ਦਈਏ ਕਿ ਐਂਡਰਾਇਡ ਸਮਾਰਟਫੋਨ ਹਮੇਸ਼ਾ ਤੋਂ ਹੀ ਮਾਲਵੇਅਰ ਅਤੇ ਵਾਇਰਸ ਦਾ ਆਸਾਨ ਟਾਰਗੇਟ ਰਹੇ ਹਨ। ਹਾਲ ਹੀ 'ਚ ਸਾਹਮਣੇ ਆਈ ਰਿਪੋਰਟ ਮੁਤਾਬਕ Roaming Mantis ਵਾਇਰਸ ਵਾਈ-ਫਾਈ ਰਾਊਟਰ ਰਾਹੀਂ ਸਮਾਰਟਫੋਨ ਨੂੰ ਨਿਸ਼ਾਨਾ ਬਣਾ ਰਿਹਾ ਹੈ। ਇਸ ਵਾਇਰਸ ਬਾਰੇ ਸਾਈਬਰ ਸਕਿਓਰਿਟੀ ਫਰਮ Kaspersky ਨੇ ਜਾਣਕਾਰੀ ਦਿੱਤੀ ਹੈ ਅਤੇ ਐਂਡਰਾਇਡ ਤੇ ਆਈਫੋਨ ਯੂਜ਼ਰਸ ਨੂੰ ਹੱਲ ਕਰਦੇ ਹੋਏ ਦੱਸਿਆ ਹੈ ਕਿ ਇਹ ਵਾਇਰਸ ਲੋਕਾਂ ਦੇ ਮੋਬਾਇਲ 'ਚ ਮੌਜੂਦ ਡਾਟਾ ਅਤੇ ਜਾਣਕਾਰੀ ਚੋਰੀ ਕਰ ਰਿਹਾ ਹੈ।