ਅਗਲੇ ਮਹੀਨੇ ਚੁਣੀ ਜਾਵੇਗੀ ਏਸ਼ੀਆਈ ਖੇਡਾਂ ਲਈ ਟੀਮ, ਟ੍ਰਾਇਲ ਜ਼ਰੂਰਤ ਪੈਣ ''ਤੇ ਹੀ

05/19/2018 1:01:07 PM

ਨਵੀਂ ਦਿੱਲੀ (ਬਿਊਰੋ)— ਹਾਈ ਪਰਫਾਰਮੈਂਸ ਨਿਰਦੇਸ਼ਕ ਸਾਂਟੀਆਗੋ ਨਿਏਵਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਏਸ਼ੀਆਈ ਖੇਡਾਂ ਲਈ ਭਾਰਤੀ ਮੁੱਕੇਬਾਜ਼ੀ ਟੀਮ ਦੀ ਚੋਣ ਮੁੱਕੇਬਾਜ਼ਾਂ ਦੇ ਕੌਮਾਂਤਰੀ ਪ੍ਰਦਰਸ਼ਨ ਦੇ ਆਧਾਰ ਦੇ ਬਾਅਦ ਅਗਲੇ ਮਹੀਨੇ ਪੂਰੀ ਹੋ ਜਾਵੇਗੀ ਅਤੇ ਜ਼ਰੂਰਤ ਪੈਣ 'ਤੇ ਹੀ ਟ੍ਰਾਇਲਸ ਕਰਾਏ ਜਾਣਗੇ।

ਭਾਰਤੀ ਮੁੱਕੇਬਾਜ਼ੀ ਮਹਾਸੰਘ ਦੀ ਅੱਜ ਇੱਥੇ ਬੈਠਕ ਦੇ ਬਾਅਦ ਨਿਏਵਾ ਨੇ ਕਿਹਾ, ''ਚੋਣ ਕਮੇਟੀ ਦੀ ਬੈਠਕ 26 ਜੂਨ ਨੂੰ ਹੋਵੇਗੀ ਜਿਸ 'ਚ ਟੀਮ 'ਤੇ ਚਰਚਾ ਹੋਵੇਗੀ ਅਤੇ ਇਸ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ। ਹਾਲਾਂਕਿ ਜਿਨ੍ਹਾਂ ਵਜ਼ਨ ਵਰਗਾਂ 'ਚ ਫੈਸਲਾ ਲੈਣ 'ਚ ਦਿੱਕਤ ਹੋਵੇਗੀ, ਉਸ ਦੇ ਲਈ ਟ੍ਰਾਇਲ ਕਰਾਏ ਜਾਣਗੇ ਜੋ ਮਹਿਲਾਵਾਂ ਲਈ 28 ਜੂਨ ਨੂੰ ਜਦਕਿ ਪੁਰਸ਼ ਮੁੱਕੇਬਾਜ਼ਾਂ ਲਈ 29 ਜੂਨ ਨੂੰ ਹੋਣਗੇ।''