ਨੋਕੀਆ ਦੇ ਇਨ੍ਹਾਂ ਸਮਾਰਟਫੋਨਜ਼ ''ਤੇ ਏਅਰਟੈੱਲ ਦੇ ਰਿਹਾ ਹੈ ਸ਼ਾਨਦਾਰ ਆਫਰ

05/26/2018 12:46:51 PM

ਜਲੰਧਰ-ਐੱਚ. ਐੱਮ. ਡੀ. ਗਲੋਬਲ ਦੀ ਮਲਕੀਅਤ ਵਾਲੀ ਕੰਪਨੀ ਨੋਕੀਆ ਨੇ ਦੇਸ਼ ਦੀ ਮਸ਼ਹੂਰ ਟੈਲੀਕਾਮ ਕੰਪਨੀ ਭਾਰਤੀ ਏਅਰਟੈੱਲ ਨਾਲ ਸਾਂਝੇਦਾਰੀ ਕੀਤੀ ਹੈ, ਜਿਸ ਦੇ ਤਹਿਤ ਏਅਰਟੈੱਲ ਆਪਣੇ ਪਲੇਟਫਾਰਮ ਤੋਂ ਨੋਕੀਆ 8 ਸਿਰਕੋ, ਨੋਕੀਆ 7 ਪਲੱਸ ਅਤੇ ਨੋਕੀਆ 6.1 ਸਮਾਰਟਫੋਨਜ਼ ਨੂੰ ਵੇਚ ਰਹੀਂ ਹੈ। ਏਅਰਟੈੱਲ ਵੱਲੋਂ ਇਨ੍ਹਾਂ ਤਿੰਨ੍ਹਾਂ ਸਮਾਰਟਫੋਨਜ਼ ਨੂੰ ਈ. ਐੱਮ. ਆਈ. 'ਤੇ ਉਪਲੱਬਧ ਕਰਵਾਏ ਜਾ ਰਹੇ ਹਨ। ਏਅਰਟੈੱਲ ਵੱਲੋਂ ਮਾਮੂਲੀ ਕੀਮਤ ਨੂੰ ਲੈ ਕੇ ਇਹ ਫੋਨ ਯੂਜ਼ਰਸ ਨੂੰ ਦਿੱਤੇ ਜਾਣਗੇ, ਜਿਸ ਤੋਂ ਬਾਅਦ ਯੂਜ਼ਰਸ ਨੂੰ ਨਿਸਚਿਤ ਸਮੇਂ ਲਈ ਇਕ ਫਿਕਸ ਮੁੱਲ ਤੇ ਰੀਚਾਰਜ ਕਰਵਾਉਂਦੇ ਰਹਿਣਾ ਹੋਵੇਗਾ। ਇਸ ਰਿਚਾਰਜ ਨਾਲ ਨਾ ਸਿਰਫ ਨੋਕੀਆ ਫੋਨ ਦੀ ਈ. ਐੱਮ. ਆਈ. ਪੂਰੀ ਹੋਵੇਗੀ ਸਗੋਂ ਇਸ ਦੇ ਨਾਲ ਵਰਤੋਂ ਕਰਨ ਲਈ ਬਹੁਤ ਸਾਰਾ ਡਾਟਾ ਅਤੇ ਅਨਲਿਮਟਿਡ ਟੈਲੀਕਾਮ ਬੈਨੀਫਿਟ ਵੀ ਮਿਲਣਗੇ।
 

 

1. ਨੋਕੀਆ 6.1-
ਇਸ ਸਮਾਰਟਫੋਨ ਦਾ 3 ਜੀ. ਬੀ. ਰੈਮ ਵੇਰੀਐਂਟ ਖਰੀਦਣ 'ਤੇ ਯੂਜ਼ਰਸ ਨੂੰ 3,799 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਇਸ ਤੋਂ ਬਾਅਦ 12 ਮਹੀਨਿਆਂ ਤੱਕ 1,499 ਰੁਪਏ ਹਰ ਮਹੀਨੇ ਦੀ ਦਰ ਨਾਲ ਪੈਸੇ ਦੇਣੇ ਹੋਣਗੇ। ਇਸ 1,499 ਰੁਪਏ 'ਚ ਤੁਹਾਨੂੰ ਏਅਰਟੈੱਲ ਦੇ ਪੋਸਟਪੇਡ ਕੁਨੈਕਸ਼ਨ ਦੇ ਨਾਲ 30 ਜੀ. ਬੀ. ਡਾਟਾ ਅਤੇ ਅਨਲਿਮਟਿਡ ਕਾਲਿੰਗ ਮਿਲੇਗੀ। ਇਸ ਤੋਂ ਇਲਾਵਾ 4 ਜੀ. ਬੀ. ਵੇਰੀਐਂਟ ਖਰੀਦਣ 'ਤੇ ਯੂਜ਼ਰਸ ਨੂੰ 5,799 ਰੁਪਏ ਦੇਣੇ ਹੋਣਗੇ। ਇਸ ਤੋਂ ਬਾਅਦ 12 ਮਹੀਨਿਆਂ ਤੱਕ 1,499 ਰੁਪਏ ਦੀ ਦਰ ਨਾਲ ਪੈਸੇ ਦੇਣੇ ਹੋਣਗੇ।

 

2. ਨੋਕੀਆ 7 ਪਲੱਸ-
ਇਸੇ ਤਰ੍ਹਾਂ ਨੋਕੀਆ 7 ਪਲੱਸ ਸਮਾਰਟਫੋਨ ਲਈ 5,599 ਰੁਪਏ ਦੀ ਡਾਊਨ ਪੇਮੈਂਟ ਕਰ ਕੇ ਇਹ ਫੋਨ ਖਰੀਦ ਸਕਦੇ ਹੋ। ਇਸ ਤੋਂ ਬਾਅਦ 12 ਮਹੀਨਿਆਂ ਲਈ ਯੂਜ਼ਰਸ ਨੂੰ 2,099 ਰੁਪਏ ਦੀ ਈ. ਐੱਮ. ਆਈ. ਬਿਲਟ ਇਨ ਪਲਾਨ ਮਿਲੇਗਾ, ਜਿਸ 'ਚ ਬਾਕੀ ਸਮਾਰਟਫੋਨਜ਼ ਦੇ ਆਫਰ ਜਿਵੇਂ 30 ਜੀ. ਬੀ. ਡਾਟਾ ਰੋਲਆਊਟ ਦੀ ਸਹੂਲਤ, ਅਨਲਿਮਟਿਡ ਕਾਲਿੰਗ ਮੁਫਤ ਰੋਮਿੰਗ ਨਾਲ ਅਤੇ ਏਅਰਟੈੱਲ ਟੀ. ਵੀ. ਦੀ ਸਬਸਕ੍ਰਿਪਸ਼ਨ ਮਿਲੇਗੀ।

 

3. ਨੋਕੀਆ 8 ਸਿਰਕੋ-
ਜੇਕਰ ਤੁਸੀਂ ਨੋਕੀਆ 8 ਸਿਰਕੋ ਸਮਾਰਟਫੋਨ ਲੈਣਾ ਚਾਹੁੰਦੇ ਹੋ ਤਾਂ ਇਸ ਸਮਾਰਟਫੋਨ ਨੂੰ ਤੁਸੀਂ 8,599 ਰੁਪਏ 'ਚ ਖਰੀਦ ਸਕਦੇ ਹੋ। ਫੋਨ ਖ੍ਰੀਦਣ ਤੋਂ ਬਾਅਦ 18 ਮਹੀਨਿਆਂ ਤੱਕ ਤੁਹਾਨੂੰ ਹਰ ਮਹੀਨੇ 2,799 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਇਸ ਪਲਾਨ 'ਚ ਯੂਜ਼ਰਸ ਨੂੰ 18 ਮਹੀਨਿਆਂ ਤੱਕ ਹਰ ਮਹੀਨੇ 50 ਜੀ. ਬੀ,  4 ਜੀ ਡਾਟਾ ਅਨਲਿਮਟਿਡ ਇਸੇ ਤਰ੍ਹਾਂ ਨੋਕੀਆ 8 ਸਿਰਕੋ ਲਈ 8,599 ਰੁਪਏ ਦੀ ਡਾਊਨ ਪੇਮੈਂਟ ਕਰ ਕੇ ਇਹ ਫੋਨ ਖਰੀਦ ਸਕਦੇ ਹੋ। ਇਸ ਤੋਂ ਬਾਅਦ 18 ਮਹੀਨਿਆਂ ਲਈ ਗਾਹਕਾਂ ਨੂੰ 2,799 ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਭੁਗਤਾਨ ਕਰਨਾ ਹੋਵੇਗਾ। ਇਸ ਪਲਾਨ 'ਚ ਯੂਜ਼ਰਸ ਨੂੰ 18 ਮਹੀਨਿਆਂ ਤੱਕ ਹਰ ਮਹੀਨੇ 50 ਜੀ. ਬੀ, 4 ਜੀ ਡਾਟਾ ਅਨਲਿਮਟਿਡ ਕਾਲਿੰਗ ਦਾ ਲਾਭ ਮਿਲੇਗਾ।

 

ਇਸ ਤਰ੍ਹਾਂ ਖਰੀਦ ਸਕਦੇ ਹੋ ਨੋਕੀਆ ਸਮਾਰਟਫੋਨ-
1. ਸਭ ਤੋਂ ਪਹਿਲਾਂ airtel.in/onlinestore  'ਤੇ ਲਾਗ ਇਨ ਕਰੋ ਅਤੇ ਆਪਣੀ ਪਸੰਦ ਦਾ ਡਿਵਾਈਸ ਚੁਣੋ।
2. ਇਸ ਤੋਂ ਬਾਅਦ ਚੈੱਕ ਕਰਨਾ ਜਰੂਰੀ ਹੈ ਕਿ ਇਹ ਆਫਰ ਯੂਜ਼ਰ ਦੇ ਲਈ ਵੈਲਿਡ ਹੈ ਜਾਂ ਨਹੀਂ, ਜਿਸ ਤੋਂ ਬਾਅਦ ਜੇਕਰ ਆਫਰ ਵੈਲਿਡ ਹੋਵੇਗਾ ਤਾਂ ਤਰੁੰਤ ਹੀ ਇੰਸਟੈਂਟ ਲੋਨ ਅਪਰੂਵਲ ਮਿਲ ਜਾਵੇਗੀ। 
3. ਇਸ ਤੋਂ ਇਲਾਵਾ ਡਾਊਨ ਪੇਮੈਂਟ ਕਰਨ ਤੋਂ ਬਾਅਦ ਡਿਵਾਈਸ ਕਸਟਮਰ ਨੂੰ ਦੱਸੀ ਲੋਕੇਸ਼ਨ 'ਤੇ ਡਿਲੀਵਰ ਕਰ ਦਿੱਤਾ ਜਾਵੇਗਾ।
4. ਇਸ ਦੇ ਐਕਟੀਵੇਸ਼ਨ 'ਤੇ ਬੰਡਲ ਏਅਰਟੈੱਲ ਪੋਸਟਪੇਡ ਪਲਾਨ ਆਟੋਮੈਟੀਕਲਈ ਚਾਲੂ ਹੋ ਜਾਵੇਗਾ ਅਤੇ ਯੂਜ਼ਰ ਆਪਣੇ ਸਮਾਰਟਫੋਨ 'ਚ ਡਾਟਾ ਅਤੇ ਅਨਲਿਮਟਿਡ ਕਾਲਿੰਗ ਦੀ ਸਹੂਲਤ ਲੈ ਸਕਦੇ ਹਨ।