ਵਾਰਾਨਸੀ : ਫਿਰ ਟਲਿਆ ਹਾਦਸਾ, ਸਾਮਨੇਘਾਟ ਪੁਲ ਦਾ ਓਵਰਹੈੱਡ ਬੈਰੀਅਰ ਡਿੱਗਿਆ

06/06/2018 2:08:00 PM

ਵਾਰਾਨਸੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਲਕੇ ਵਾਰਾਨਸੀ 'ਚ ਮੰਗਲਵਾਰ ਨੂੰ ਇਕ ਵਾਰ ਫਿਰ ਹਾਦਸਾ ਹੋਣ ਨਾਲ ਟਲ ਗਿਆ। ਗੰਗਾ 'ਤੇ ਬਣੇ ਸਾਮਨੇਘਾਟ ਪੁਲ ਦਾ ਓਵਰਹੈੱਡ ਬੈਰੀਅਰ (ਲੋਹੇ ਦਾ ਵਜਨੀ ਗਾਰਡਰ) ਟੁੱਟ ਕੇ ਹੇਠਾਂ ਡਿੱਗ ਪਿਆ। ਚੰਗੀ ਕਿਸਮਤ ਨਾਲ ਰਾਹਗੀਰ ਜਾਂ ਵਾਹਨ ਇਸ ਦੀ ਲਪੇਟ 'ਚ ਨਹੀਂ ਆਏ, ਨਹੀਂ ਤਾਂ ਹਾਦਸਾ ਜਾਨਲੇਵਾ ਹੋ ਸਕਦਾ ਸੀ।
ਸਾਮਨੇਘਾਟ ਪੁੱਲ 'ਤੇ ਟਰੱਕਾਂ ਸਮੇਤ ਉੱਚੇ ਵਾਹਨਾਂ ਨੂੰ ਪੁੱਲ ਦੇ ਉਪਰ ਤੋਂ ਗੁਜਰਨ ਤੋਂ ਰੋਕਣ ਲਈ ਲੋਹੇ ਦੇ ਗਾਰਡਰ ਨਾਲ ਓਵਰਹੈੱਡ ਬੈਰੀਅਰ ਲਗਾਇਆ ਗਿਆ ਹੈ। ਮੰਗਲਵਾਰ ਨੂੰ ਦਿਨ 'ਚ ਰਾਮਨਗਰ ਦੀ ਸਾਈਡ 'ਚ ਲੱਗੇ ਬੈਰੀਅਰ ਦਾ ਗਾਰਡਰ ਅਚਾਨਕ ਹੇਠਾਂ ਡਿੱਗ ਗਿਆ। ਉਸ ਸਮੇਂ ਪੁਲਸ ਦਾ ਵਾਜਰਾ ਵਾਹਨ ਪੁੱਲ ਤੋਂ ਜਾ ਰਿਹਾ ਸੀ। ਬੈਰੀਅਰ ਦਾ ਕੁਝ ਹਿੱਸਾ ਵਜਰ ਵਾਹਨ ਨਾਲ ਟਕਰਾਇਆ ਪਰ ਕੋਈ ਹਾਦਸਾ ਨਹੀਂ ਹੋਇਆ।
ਬੈਰੀਅਰ ਟੁੱਟ ਕੇ ਡਿੱਗਣ ਨਾਲ ਪੁੱਲ 'ਤੇ ਛੋਟੇ-ਵੱਡੇ ਵਾਹਨ ਦਾ ਚਲਣਾ ਬੰਦ ਗਿਆ। ਮੌਕੇ 'ਤੇ ਪਹੁੰਚੇ ਪੁਲਸ ਕਰਮੀਆਂ ਅਤੇ ਸਥਾਨਕ ਲੋਕਾਂ ਨੇ ਕਾਫੀ ਮਿਹਨਤ ਤੋਂ ਬਾਅਦ ਗਾਰਡਰ ਨੂੰ ਹਟਾਇਆ। 2 ਘੰਟੇ ਤੋਂ ਬਾਅਦ ਆਵਾਜਾਈ ਆਮ ਹੋ ਗਈ। ਦੱਸਣਾ ਚਾਹੁੰਦੇ ਹਾਂ ਕਿ ਇਸ ਪੁੱਲ ਦਾ ਉਦਘਾਟਨ ਪੀ.ਐੈੱਮ. ਮੋਦੀ ਦੇ ਹੱਥੋ ਹੋਇਆ ਸੀ।
ਬਨਾਰਸ 'ਚ ਇਕ ਮਹੀਨੇ ਦੇ ਅੰਦਰ ਇਹ ਤੀਜੀ ਘਟਨਾ ਹੈ। ਚਾਰ ਦਿਨ ਪਹਿਲਾਂ ਹੀ ਬਾਬਤਪੁਰ ਏਅਰਪੋਰਟ ਹਾਈਵੇ (ਐੈੱਨ.ਐੈੱਚ.ਓ.-31) ਦੇ ਉਸਾਰੀ ਅਧੀਨ ਫਲਾਈਓਵਰ ਦੀ ਸ਼ਟਰਿੰਗ ਡਿੱਗਣ ਨਾਲ ਹੜਕੰਪ ਮੱਚ ਗਿਆ ਹੈ। ਹਾਲਾਂਕਿ, ਇਸ 'ਚ ਕੋਈ ਸਾਵਧਾਨੀ ਨਹੀਂ ਵਰਤੀ ਗਈ। ਇਸ ਤੋਂ ਪਹਿਲਾਂ 15 ਮਈ ਨੂੰ ਉਸਾਰੀ ਅਧੀਨ ਚੌਕਾਘਾਟ ਫਲਾਈਓਵਰ ਦਾ ਬੀਮ ਡਿੱਗਣ ਨਾਲ 15 ਲੋਕਾਂ ਦੀ ਮੌਤ ਹੋ ਗਈ ਸੀ।