ਸੜਕ ''ਤੇ ਜਾ ਰਹੀ ਗੱਡੀ ਨੂੰ ਅਚਾਨਕ ਲੱਗੀ ਅੱਗ

05/21/2018 5:52:34 AM

ਫਗਵਾੜਾ, (ਹਰਜੋਤ)- ਫਗਵਾੜਾ-ਹੁਸ਼ਿਆਰਪੁਰ ਸੜਕ 'ਤੇ ਸਥਿਤ ਪਿੰਡ ਬੀਰ ਢੰਡੋਲੀ ਕੋਲ ਜਾ ਰਹੀ ਇਕ ਕਾਰ ਨੂੰ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਕਾਰ 'ਚ ਸਵਾਰ ਤਾਂ ਬਚ ਗਏ ਪਰ ਕਾਰ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਮੌਕੇ 'ਤੇ ਪੁੱਜੇ ਜਾਂਚ ਅਧਿਕਾਰੀ ਕਾਬਲ ਸਿੰਘ ਨੇ ਦੱਸਿਆ ਕਿ ਜਲੰਧਰ ਦੇ ਮਿਲਾਪ ਚੌਕ ਦੇ ਵਾਸੀ ਸੁਭਾਸ਼ ਚੰਦਰ, ਜੋ ਆਪਣੀ ਪਤਨੀ ਅਤੇ ਆਪਣੇ ਤਿੰਨ ਲੜਕਿਆਂ ਸਮੇਤ ਜਲੰਧਰ ਤੋਂ ਹੁਸ਼ਿਆਰਪੁਰ ਆਪਣੀ ਅਸਟੀਮ ਕਾਰ ਨੰ. ਪੀ ਬੀ 08 ਏ ਡੀ 7377 'ਚ ਸਵਾਰ ਹੋ ਕੇ ਜਾ ਰਹੇ ਸਨ। ਜਦੋਂ ਇਹ ਪਿੰਡ ਬੀਰ ਢੰਡੋਲੀ ਕੋਲ ਪੁੱਜੇ ਤਾਂ ਅਚਾਨਕ ਗੱਡੀ ਦੇ ਅੱਗਿਓਂ ਧੂੰਆਂ ਨਿਕਲਣ ਲੱਗਾ ਤਾਂ ਸਾਰੇ ਮੈਂਬਰ ਬਾਹਰ ਨਿਕਲ ਗਏ ਅਤੇ ਦੇਖਦੇ ਹੀ ਦੇਖਦੇ ਗੱਡੀ ਨੂੰ ਬੁਰੀ ਤਰ੍ਹਾਂ ਨਾਲ ਅੱਗ ਲੱਗ ਗਈ। 
ਉਨ੍ਹਾਂ ਦੱਸਿਆ ਕਿ ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪੁੱਜ ਕੇ ਅੱਗ 'ਤੇ ਕਾਬੂ ਪਾਇਆ ਪਰ ਗੱਡੀ ਬੁਰੀ ਤਰ੍ਹਾਂ ਸੜ ਗਈ। ਅੱਗ ਲਗਣ ਦਾ ਕਾਰਨ ਸ਼ਾਟ ਸਰਕਟ ਦੱਸਿਆ ਜਾਂਦਾ ਹੈ।