ਨਸ਼ੇ ਵਾਲੇ ਟੀਕਿਆਂ ਸਮੇਤ 2 ਗ੍ਰਿਫ਼ਤਾਰ

05/23/2018 6:38:01 AM

ਭੋਗਪੁਰ, (ਰਾਣਾ)- ਭੋਗਪੁਰ ਪੁਲਸ ਵੱਲੋਂ 2 ਨੌਜਵਾਨਾਂ ਨੂੰ ਨਸ਼ੇ ਵਾਲੇ ਟੀਕਿਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਭੁਲੱਥ ਮੋੜ 'ਤੇ ਚੈਕਿੰਗ ਦੌਰਾਨ 2 ਨੌਜਵਾਨਾਂ ਨੂੰ ਮੋਟਰਸਾਈਕਲ 'ਤੇ ਆਉਂਦੇ ਦੇਖਿਆ ਤੇ ਸ਼ੱਕ ਪੈਣ 'ਤੇ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਮੋਟਰਸਾਈਕਲ ਚਲਾ ਰਹੇ ਨੌਜਵਾਨ ਕੋਲੋਂ 3 ਸ਼ੀਸ਼ੀਆਂ ਟੀਕੇ ਮਾਰਕਾ ਏਵਿਲ 10 ਮਿ. ਲਿ., 3 ਟੀਕੇ ਮਾਰਕਾ ਰੀ ਐਕਸੋਜੈਸਿਕ, 2 ਸ਼ੀਸ਼ੀਆਂ ਤੇ ਮੋਟਰਸਾਈਕਲ ਪਿੱਛੇ ਬੈਠੇ ਨੌਜਵਾਨ ਤੋਂ 2 ਸ਼ੀਸ਼ੀਆਂ ਟੀਕੇ ਮਾਰਕਾ ਏਵਿਲ 10 ਮਿ. ਲਿ., 2 ਟੀਕੇ ਰੀ ਐਕਸੋਜੈਸਿਕ ਬਰਾਮਦ ਕੀਤੇ। 
ਨੌਜਵਾਨਾਂ ਦੀ ਪਛਾਣ ਵਰਿੰਦਰ ਗੋਗਨਾ ਉਰਫ ਲਾਡੀ ਪੁੱਤਰ ਤਿਲਕ ਰਾਜ ਵਾਸੀ ਮੁਹੱਲਾ ਸਰਕੀ ਭੁਲੱਥ ਜ਼ਿਲਾ ਕਪੁਰਥਲਾ ਅਤੇ ਬਲਵਿੰਦਰ ਸਿੰਘ ਉਰਫ਼ ਸੋਨੂੰ ਪੁੱਤਰ ਹਰਬੰਸ ਲਾਲ ਵਾਸੀ ਕਮਰਾਵਾਂ ਥਾਣਾ ਭੁਲੱਥ ਜ਼ਿਲਾ ਕਪੂਰਥਲਾ ਵਜੋਂ ਹੋਈ ਹੈ, ਜਿਨ੍ਹਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।