ਯਾਤਰੀਆਂ ਲਈ ਵੱਡੀ ਰਾਹਤ, ਹੜ੍ਹ ਕਾਰਨ ਬੰਦ ਹੋਈਆਂ ਇਹ ਰੇਲ ਗੱਡੀਆਂ ਅੱਜ ਤੋਂ ਸ਼ੁਰੂ

07/15/2023 11:50:19 AM

ਸੁਲਤਾਨਪੁਰ ਲੋਧੀ (ਧੀਰ) : ਬੀਤੇ 5 ਦਿਨਾਂ ਤੋਂ ਸਤਲੁਜ ਦੀ ਮਾਰ ਹੇਠਾਂ ਆਏ ਗਿੱਦੜਪਿੰਡੀ ਰੇਲਵੇ ਸਟੇਸ਼ਨ ’ਤੇ ਟ੍ਰੈਕ ਦੇ ਪ੍ਰਭਾਵਿਤ ਹੋਣ ਕਾਰਨ ਉੱਤਰ ਰੇਲਵੇ ਫਿਰੋਜ਼ਪੁਰ ਡਵੀਜਨ ਵੱਲੋਂ ਜਲੰਧਰ-ਫਿਰੋਜ਼ਪੁਰ ਮਾਰਗ ’ਤੇ ਵਾਇਆ ਸੁਲਤਾਨਪੁਰ ਲੋਧੀ ਰੇਲ ਗੱਡੀਆਂ ਪੈਸੰਜਰ ਤੇ ਐਕਸਪ੍ਰੈੱਸ ਨੂੰ ਬੰਦ ਕਰ ਦਿੱਤਾ ਸੀ, ਜਿਸ ਕਾਰਨ ਰੋਜ਼ਾਨਾ ਦੇ ਯਾਤਰੀਆਂ ਨੂੰ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਨੂੰ ਮੱਦੇਨਜ਼ਰ ਰੱਖਦਿਆਂ ਰੇਲਵੇ ਡਵੀਜ਼ਨ ਫਿਰੋਜ਼ਪੁਰ ਨੇ ਯਾਤਰੀਆਂ ਦੀ ਸਹੂਲਤ ਲਈ ਜਲੰਧਰ ਤੇ ਸੁਲਤਾਨਪੁਰ ਲੋਧੀ ਲਈ 2 ਅਪ ਤੇ 2 ਡਾਊਨ ਪੈਸੰਜਰ ਡੀ. ਐੱਮ. ਯੂ ਰੇਲ ਗੱਡੀਆਂ ਨੂੰ ਚਲਾਉਣ ਦਾ ਫ਼ੈਸਲਾ ਕੀਤਾ ਹੈ।

ਇਹ ਵੀ ਪੜ੍ਹੋ : ਜਿਸਮ ਫਰੋਸ਼ੀ ਦੇ ਧੰਦੇ ਦਾ ਪਰਦਾਫਾਸ਼, ਪੁਲਸ ਨੇ ਟ੍ਰੈਪ ਲਗਾ ਇਤਰਾਜ਼ਯੋਗ ਹਾਲਤ 'ਚ ਫੜੇ ਕੁੜੀਆਂ-ਮੁੰਡੇ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਲਤਾਨਪੁਰ ਲੋਧੀ ਰੇਲਵੇ ਸਟੇਸ਼ਨ ਦੇ ਮੁੱਖ ਸੁਪਰੀਡੈਂਟ ਰਾਜਬੀਰ ਸਿੰਘ ਟਾਈਗਰ ਨੇ ਦੱਸਿਆ ਕਿ ਰੇਲਵੇ ਵੱਲੋਂ ਸਵੇਰੇ ਜਲੰਧਰ ਤੋਂ ਗੱਡੀ ਨੰਬਰ 6965 ਡੀ. ਐੱਮ. ਯੂ. 8 ਵਜ ਕੇ 50 ਮਿੰਟ ’ਤੇ ਚੱਲੇਗਾ ਤੇ ਸੁਲਤਾਨਪੁਰ ਲੋਧੀ 9 ਵਜ ਕੇ 56 ਮਿੰਟ ’ਤੇ ਪਹੁੰਚੇਗਾ। ਦੁਪਹਿਰ ਨੂੰ 3 ਵਜੇ ਇਹ ਡੀ. ਐੱਮ. ਯੂ. ਨੰਬਰ 6966 ਸੁਲਤਾਨਪੁਰ ਲੋਧੀ ਤੋਂ ਰਵਾਨਾ ਹੋਵੇਗਾ।

ਇਹ ਵੀ ਪੜ੍ਹੋ : ਲਾਇਸੈਂਸੀ ਅਸਲਾ ਰੱਖਣ ਵਾਲੇ ਹਫ਼ਤੇ 'ਚ ਕਰ ਲੈਣ ਇਹ ਕੰਮ, ਨਹੀਂ ਤਾਂ ਹੋਵੇਗੀ ਸਖ਼ਤ ਕਾਰਵਾਈ

ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਜਲੰਧਰ ਤੋਂ ਡੀ. ਐੱਮ. ਯੂ. ਨੰਬਰ 6967 ਸ਼ਾਮ ਨੂੰ 5 ਵਜ ਕੇ 25 ਮਿੰਟ ’ਤੇ ਰਵਾਨਾ ਹੋਵੇਗਾ ਤੇ 6 ਵਜ ਕੇ 38 ਮਿੰਟ ’ਤੇ ਸੁਲਤਾਨਪੁਰ ਲੋਧੀ ਪਹੁੰਚੇਗਾ। ਵਾਪਸੀ ਸਮੇਂ ਸੁਲਤਾਨਪੁਰ ਲੋਧੀ ਤੋਂ ਡੀ. ਐੱਮ. ਯੂ. ਨੰਬਰ 6968 ਸ਼ਾਮ ਨੂੰ 7 ਵਜ ਕੇ 25 ਮਿੰਟ ’ਤੇ ਰਵਾਨਾ ਹੋਵੇਗਾ। ਟਾਈਗਰ ਰਾਜਬੀਰ ਸਿੰਘ ਨੇ ਦੱਸਿਆ ਕਿ ਇਸ ਤੋਂ ਇਲਾਵਾ ਸਰਬਤ ਦਾ ਭਲਾ, ਅਹਿਮਦਾਬਾਦ ਜੰਮੂ ਤਵੀ ਮੇਲ ਐਕਸਪ੍ਰੈੱਸ ਟ੍ਰੇਨਾਂ ਫ਼ਿਲਹਾਲ ਬੰਦ ਰਹਿਣਗੀਆ।

ਇਹ ਵੀ ਪੜ੍ਹੋ : ਕਿਸਾਨਾਂ ਦੀ ਭਲਾਈ ਲਈ ਪੰਜਾਬ ਸਰਕਾਰ ਦਾ ਇਕ ਹੋਰ ਵੱਡਾ ਫ਼ੈਸਲਾ, ਵਧਣਗੇ ਆਮਦਨ ਦੇ ਸਰੋਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Harnek Seechewal

This news is Content Editor Harnek Seechewal