ਆਰ. ਬੀ. ਆਈ. ਨੇ ਨਹੀਂ ਬਦਲੇ ਨੋਟ ਤਾਂ ਪਾੜ ਦਿੱਤੇ 1000 ਦੇ ਦੋ ਨੋਟ, ਐੱਨ. ਆਰ. ਆਈਜ਼ ਨਿਰਾਸ਼ ਵਾਪਸ ਪਰਤੇ

01/18/2017 5:23:04 PM

ਚੰਡੀਗੜ੍ਹ (ਜ.ਬ.) - ਸੈਕਟਰ 17 ਦੇ ਰਿਜ਼ਰਵ ਬੈਂਕ ਆਫ ਇੰਡੀਆ ਵਿਚ ਮੰਗਲਵਾਰ ਨੂੰ ਪੁਰਾਣੇ ਨੋਟ ਜਮ੍ਹਾ ਕਰਵਾਉਣ ਆਏ ਪ੍ਰਵਾਸੀ ਭਾਰਤੀ ਲੋਕਾਂ ਨੂੰ ਨਿਰਾਸ਼ ਵਾਪਸ ਜਾਣਾ ਪਿਆ। ਇਸ ਵਿਚ ਪੰਜਾਬ ਤੇ ਹਰਿਆਣਾ ਦੇ ਵੱਖ-ਵੱਖ ਜ਼ਿਲਿਆਂ ਤੋਂ ਆਏ ਲੋਕ ਸਨ। ਇਸ ਮਹੀਨੇ ਦੇ ਆਰੰਭ ਤੋਂ ਹੁਣ ਤੱਕ 50 ਤੋਂ 60 ਹਜ਼ਾਰ ਦੇ ਕਰੀਬ ਐੱਨ. ਆਰ. ਆਈਜ਼ ਪੁਰਾਣੀ ਕਰੰਸੀ ਬਦਲਵਾਉਣ ਆਰ. ਬੀ. ਆਈ. ਪਹੁੰਚ ਚੁੱਕੇ ਹਨ ਪਰ ਸਾਰਿਆਂ ਨੂੰ ਨਿਰਾਸ਼ ਵਾਪਸ ਪਰਤਣਾ ਪੈ ਰਿਹਾ ਹੈ। ਕਪੂਰਥਲਾ ਤੋਂ ਆਈ ਸੁਮਿਤ ਕੌਰ ਇਥੇ 8 ਹਜ਼ਾਰ ਦੇ ਪੁਰਾਣੇ ਨੋਟ ਬਦਲਵਾਉਣ ਪਹੁੰਚੀ। ਬੈਂਕ ਨੇ ਉਨ੍ਹਾਂ ਨੂੰ ਨਵੀਂ ਦਿੱਲੀ ਤੋਂ ਆਰ. ਬੀ. ਆਈ. ਦੀ ਸ਼ਾਖਾ ਵਿਚ ਜਾਣ ਨੂੰ ਕਿਹਾ। ਜਦੋਂ ਉਹ  ਆਰ. ਬੀ. ਆਈ. ਪਹੁੰਚੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ 5 ਸ਼ਹਿਰਾਂ ਦੀਆਂ ਆਰ. ਬੀ. ਆਈ. ਸ਼ਾਖਾਵਾਂ ਵਿਚ ਨੋਟ ਬਦਲੇ ਜਾਣਗੇ। ਉਨ੍ਹਾਂ ਨੇ ਗੁੱਸੇ ਵਿਚ ਆ ਕੇ ਹਜ਼ਾਰ ਦੇ ਦੋ ਨੋਟ ਪਾੜ ਦਿੱਤੇ।