ਹਰਜੀਤ ਭਾਟੀਆ ਨੂੰ ਕੀਤਾ ਸਨਮਾਨਿਤ

11/15/2018 4:37:31 PM

ਕਪੂਰਥਲਾ (ਗੁਰਵਿੰਦਰ ਕੌਰ) - ਗੁਰੂ ਰਾਮਦਾਸ ਸੇਵਾ ਸੋਸਾਇਟੀ ਦੇ ਪ੍ਰਧਾਨ ਪ੍ਰੀਤਪਾਲ ਸਿੰਘ ਸੋਨੂੰ ਵਲੋਂ ਉੱਘੇ ਧਾਰਮਿਕ ਆਗੂ ਤੇ ਅਨੇਕਾ ਸੰਸਥਾਵਾਂ ਦੀਆਂ ਨਿਸ਼ਕਾਮ ਸੇਵਾਵਾਂ ਅਰਪਣ ਕਰ ਰਹੇ ਸ੍ਰੀ ਗੁਰੂ ਸਿੰਘ ਸਭਾਵਾਂ ਦੇ ਜਨਰਲ ਸਕੱਤਰ ਹਰਜੀਤ ਸਿੰਘ ਭਾਟੀਆ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰੀਤਪਾਲ ਸੋਨੂੰ ਨੇ ਦਸਿਆ ਕਿ ਹਰਜੀਤ ਭਾਟੀਆ ਪਿਛਲੇ ਕਰੀਬ 45 ਸਾਲਾਂ ਤੋਂ ਨਿਸ਼ਕਾਮ ਸੇਵਾ ਨਿਭਾ ਰਹੇ ਹਨ ਤੇ ਹਰੇਕ ਧਾਰਮਿਕ ਪ੍ਰੋਗਰਾਮ ’ਚ ਵੱਧ ਚਡ਼੍ਹ ਕੇ ਸ਼ਿਰਕਤ ਕਰਦੇ ਹਨ ਤੇ ਆਪਣੀ ਜਿੰਮੇਵਾਰੀ ਨੂੰ ਪੂਰੀ ਲਗਨ ਨਾਲ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਜਿਥੇ ਹਰਜੀਤ ਭਾਟੀਆ ਨਿਰਸਵਾਰਥ ਸੇਵਾ ਨਿਭਾ ਰਹੇ ਹਨ ਉਥੇ ਹੀ ਪੂਰਾ ਭਾਟੀਆ ਪਰਿਵਾਰ ਵੀ ਇਸ ’ਚ ਸ਼ਾਮਿਲ ਹੈ।